ਜਲਵਾਯੂ ਪਰਿਵਰਤਨ ਸੰਮੇਲਨ ਤੋਂ ਪਹਿਲਾਂ ਲੰਡਨ ''ਚ ਇਕੱਠੇ ਹੋਏ ਪ੍ਰਦਰਸ਼ਨਕਾਰੀ

Friday, Oct 29, 2021 - 08:33 PM (IST)

ਲੰਡਨ-ਸਕਾਟਿਸ਼ ਸ਼ਹਿਰ ਗਲਾਸਗੋ 'ਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾ ਜੈਵਿਕ ਈਂਧਨ ਦੇ ਇਸਤੇਮਾਲ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਪ੍ਰਦਰਸ਼ਨਕਾਰੀ ਸ਼ੁੱਕਰਵਾਰ ਨੂੰ ਲੰਡਨ ਦੇ ਇਤਿਹਾਸਕ ਵਿੱਤੀ ਜ਼ਿਲ੍ਹੇ 'ਚ ਇਕੱਠੇ ਹੋਣੇ ਸ਼ੁਰੂ ਹੋਏ। ਲੰਡਨ 'ਚ ਇਹ ਪ੍ਰਦਰਸ਼ਨ ਉਸ ਗਲੋਬਲ ਪ੍ਰਦਰਸ਼ਨ ਦਾ ਹਿੱਸਾ ਹੈ ਜੋ ਨੇਤਾਵਾਂ ਦੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਲਈ ਗਲਾਸਗੋ 'ਚ ਇਕੱਠੇ ਹੋਣ ਤੋਂ ਪਹਿਲਾਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ 14 ਨਵੰਬਰ ਨੂੰ ਮਨਾਇਆ ਜਾਵੇਗਾ "ਨੋ ਚਲਾਨ ਡੇਅ"

ਇਸ ਸੰਮੇਲਨ ਨੂੰ ਸੀ.ਓ.ਪੀ. 26 ਵੀ ਕਿਹਾ ਜਾਂਦਾ ਹੈ। ਕਈ ਵਾਤਾਵਰਤਣਵਾਦੀ 31 ਅਕਤੂਬਰ ਤੋਂ 12 ਨਵੰਬਰ ਤੱਕ ਚਲਣ ਵਾਲੇ ਇਸ ਸੰਮੇਲਨ ਨੂੰ ਜਲਵਾਯੂ ਪਰਿਵਰਤਨ ਵਿਰੁੱਧ ਸੰਘਰਸ਼ ਦੀ ਦਿਸ਼ਾ ਨੂੰ ਬਦਲਣ ਲਈ ਦੁਨੀਆ ਦਾ ਆਖਿਰੀ ਮੌਕਾ ਦੱਸ ਰਹੇ ਹਨ। ਲੰਡਨ 'ਚ ਕਾਰਕੁੰਨ ਸਵੇਰੇ ਲਾਇਡਸ ਦੇ ਬੀਮਾ ਬਾਜ਼ਾਰ ਥਾਂ ਦੇ ਬਾਹਰ ਜਲਵਾਯੂ ਜਸਟਿਸ ਮੈਮੋਰੀਅਲ 'ਚ ਇਕੱਠੇ ਹੋਏ। ਉਨ੍ਹਾਂ ਨੇ ਉਥੇ ਲਾਲ ਫੁੱਲ ਚੜ੍ਹਾਏ ਅਤੇ ਉਥੇ ਲਿਖਿਆ ਸੀ 'ਉੱਠੋ, ਯਾਦ ਕਰੋ ਅਤੇ ਵਿਰੋਧ ਕਰੋ।

ਇਹ ਵੀ ਪੜ੍ਹੋ : PM ਮੋਦੀ ਨੇ EU ਦੇ ਚੋਟੀ ਦੇ ਨੇਤਾਵਾਂ ਨਾਲ ਕੋਰੋਨਾ ਤੇ ਗਲੋਬਲ ਮੁੱਦਿਆਂ 'ਤੇ ਕੀਤੀ ਵਿਆਪਕ ਚਰਚਾ

ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਗਲੋਬਲ ਵਿੱਤੀ ਪ੍ਰਣਾਲੀ ਜੈਵਿਕ ਈਂਧਨ 'ਚ ਨਿਵੇਸ਼ ਕਰਨਾ ਬੰਦ ਕਰੇ। ਉਨ੍ਹਾਂ ਦੀ ਲੰਡਨ 'ਚ ਵੱਖ-ਵੱਖ ਥਾਵਾਂ 'ਤੇ ਮੁਹਿੰਮ ਚਲਾਉਣ ਦੀ ਸੰਭਾਵਨਾ ਹੈ। ਇੰਟਰਨੈਸ਼ਨਲ ਬੈਂਕ ਸਟੈਂਡਰਡ ਚਾਟਰਡ ਉਨ੍ਹਾਂ ਦੇ ਪ੍ਰਦਰਸ਼ਨ ਦੀ ਮੁੱਖ ਥਾਂ ਹੋਣ ਵਾਲੀ ਹੈ। ਬਾਅਦ 'ਚ ਉਹ ਬੈਂਕ ਆਫ ਇੰਗਲੈਂਡ ਵੀ ਜਾਣਗੇ। ਬ੍ਰਿਟਿਸ਼ ਬੈਂਕ ਲਾਇਡਸ ਅਤੇ ਬਾਰਕਲੇ ਜਾਣ ਦੀ ਵੀ ਉਨ੍ਹਾਂ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ 'ਤੇ 2,000 ਤੋਂ ਜ਼ਿਆਦਾ ਜਾਸੂਸੀ ਮਿਸ਼ਨ ਚਲਾਏ : PLA ਖੋਜਕਰਤਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News