ਮੈਕਸਿਮ ਦੇ ਹੈਮਿਲਟਨ ਕਾਲਜ ''ਚ ਪ੍ਰੋਗਰਾਮ ਦੌਰਾਨ ਆਪਸ ''ਚ ਭਿੜੇ ਪ੍ਰਦਰਸ਼ਨਕਾਰੀ, ਕੀਤੇ ਗ੍ਰਿਫਤਾਰ

09/30/2019 9:19:13 PM

ਹੈਮਿਲਟਨ - ਕੈਨੇਡਾ 'ਚ ਜਿਵੇਂ-ਜਿਵੇਂ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਉਂਝ ਹੀ ਹਰੇਕ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਉਥੇ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਮੈਕਸਿਮ ਬਰਨੀਅਰ ਦੇ ਹੈਮਿਲਟਨ ਕਾਲਜ 'ਚ ਰੱਖੇ ਪ੍ਰੋਗਰਾਮ ਦੌਰਾਨ ਪ੍ਰਦਸ਼ਨਕਾਰੀਆਂ ਵੱਲੋਂ ਈਵੈਂਟ ਵਾਲੀ ਥਾਂ ਦੇ ਬਾਹਰ ਕੀਤੀ ਗਈ ਝੱੜਪ ਤੋਂ ਬਾਅਦ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ। ਅਜੇ ਬਰਨੀਅਰ ਦਾ ਪ੍ਰੋਗਰਾਮ ਸ਼ੁਰੂ ਹੋਇਆ ਵੀ ਨਹੀਂ ਸੀ ਕਿ ਹੈਮਿਲਟਨ ਮੋਹਾਕ ਕਾਲਜ ਦੇ ਹਾਲ ਦੀ ਐਂਟ੍ਰੈਂਸ ਨੇੜੇ ਲੜਾਈ ਸ਼ੁਰੂ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਸ਼ਾਂਤੀ ਭੰਗ ਕਰਨ ਦੇ ਸਬੰਧ 'ਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ।

PunjabKesari

ਪ੍ਰਦਸ਼ਨਕਾਰੀਆਂ 'ਚੋਂ ਕਈਆਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ 'ਚ ਪੋਸਟਰ ਸਨ ਜਿਨ੍ਹਾਂ 'ਤੇ ਲਿਖਿਆ ਸੀ ਕਿ ਵ੍ਹਾਈਟ ਸੁਪਰੇਮੇਸੀ ਅੱਤਵਾਦ ਹੈ ਅਤੇ ਇਥੇ ਰਫਿਊਜੀਆਂ ਦਾ ਸਵਾਗਤ ਹੈ। ਕੁੱਝ ਨੇ ਤਾਂ ਲੋਕਾਂ ਨੂੰ ਇਮਾਰਤ 'ਚ ਜਾਣ ਤੋਂ ਵੀ ਰੋਕਿਆ। ਪੀਪਲਜ਼ ਪਾਰਟੀ ਦੇ ਸਮਰਥਕਾਂ ਦੇ ਇਕ ਗਰੁੱਪ 'ਚ ਇਕ ਨੇ 'ਮੇਕ ਅਮਰੀਕਾ ਗ੍ਰੇਟ ਅਗੇਨ' ਟੋਪੀ ਪਾਈ ਹੋਈ ਸੀ। ਈਵੈਂਟ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਨੀਅਰ ਨੇ ਆਖਿਆ ਕਿ ਉਨ੍ਹਾਂ ਦੀ ਪਾਰਟੀ ਅਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਗਲਤ ਸਮਝਿਆ ਗਿਆ।

PunjabKesari


Khushdeep Jassi

Content Editor

Related News