ਸਿੰਧ ''ਚ ਲਾਪਤਾ ਬਲੋਚ ਵਿਦਿਆਰਥੀਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ

Monday, Jun 13, 2022 - 12:48 PM (IST)

ਸਿੰਧ ''ਚ ਲਾਪਤਾ ਬਲੋਚ ਵਿਦਿਆਰਥੀਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ

ਇਸਲਾਮਾਬਾਦ (ਏਜੰਸੀ)- ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕਰਾਚੀ ਯੂਨੀਵਰਸਿਟੀ ਦੇ 2 ਬਲੋਚ ਵਿਦਿਆਰਥੀਆਂ ਦੇ ਕਥਿਤ ਅਗਵਾ ਨੂੰ ਲੈ ਕੇ ਐਤਵਾਰ ਨੂੰ ਸਿੰਧ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।

ਸਥਾਨਕ ਅਖ਼ਬਾਰ ਡਾਨ ਅਨੁਸਾਰ, ਰਿਸ਼ਤੇਦਾਰਾਂ ਅਤੇ ਨਾਗਰਿਕ ਸਮਾਜ ਸੰਗਠਨਾਂ ਨੇ ਪਿਛਲੇ 2 ਦਿਨਾਂ ਤੋਂ ਕਰਾਚੀ ਪ੍ਰੈਸ ਕਲੱਬ (ਕੇ.ਪੀ.ਸੀ.) ਦੇ ਬਾਹਰ ਇੱਕ ਵਿਰੋਧ ਕੈਂਪ ਲਗਾਇਆ ਸੀ ਅਤੇ ਐਤਵਾਰ ਸ਼ਾਮ ਨੂੰ ਉਨ੍ਹਾਂ ਨੇ ਕੇ.ਪੀ.ਸੀ. ਤੋਂ ਸੂਬਾਈ ਵਿਧਾਨ ਸਭਾ ਤੱਕ ਇੱਕ ਰੈਲੀ ਕੱਢੀ।

ਪਾਕਿਸਤਾਨੀ ਅਖ਼ਬਾਰ ਨੇ ਦੱਖਣ-ਐੱਸ.ਐੱਸ.ਪੀ. ਅਸਦ ਰਜ਼ਾ ਦੇ ਹਵਾਲੇ ਨਾਲ ਕਿਹਾ ਕਿ ਆਮਨਾ ਬਲੋਚ, ਸੀਮਾ ਦੀਨ ਮੁਹੰਮਦ ਬਲੋਚ, ਅਬਦੁਲ ਵਹਾਬ ਬਲੋਚ, ਵਰਸਾ ਪੀਰਜ਼ਾਦਾ ਅਤੇ ਹੋਰਾਂ ਦੀ ਅਗਵਾਈ ਵਿੱਚ ਲਗਭਗ 60-70 ਪ੍ਰਦਰਸ਼ਨਕਾਰੀਆਂ ਨੇ ਕੇ.ਪੀ.ਸੀ. ਤੋਂ ਮਾਰਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ ਪ੍ਰਦਰਸ਼ਨਕਾਰੀਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ।


author

cherry

Content Editor

Related News