ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ

Saturday, Jan 02, 2021 - 12:52 PM (IST)

ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ

ਵਿਆਨਾ : ਅੱਜ-ਕੱਲ੍ਹ ਪ੍ਰੇਮੀ ਜੋੜੇ ਪਰਪੋਜ਼ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ ਤਾਂ ਕਿ ਇਸ ਦਿਨ ਨੂੰ ਸਪੈਸ਼ਲ ਬਣਾਇਆ ਜਾ ਸਕੇ ਪਰ ਇਸ ਦੌਰਾਨ ਹੋਈ ਇਕ ਗਲਤੀ ਵੀ ਹਮੇਸ਼ਾ ਲਈ ਸਬਕ ਬਣ ਜਾਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਆਸਟਰੀਆ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮੁੰਡਾ ਆਪਣੀ ਪ੍ਰੇਮਿਕਾ ਨੂੰ ਪਰਪੋਜ਼ ਕਰਨ ਲਈ ਪਹਾੜ ਦੀਆਂ ਖ਼ੂਬਸੂਰਤ ਵਾਦੀਆਂ ਵਿਚ ਲੈ ਗਿਆ। ਇਸ ਦੌਰਾਨ ਦੋਵਾਂ ਨਾਲ ਜੋ ਘਟਨਾ ਵਾਪਰੀ ਉਹ ਸਾਰੀ ਉਮਰ ਲਈ ਉਨ੍ਹਾਂ ਨੂੰ ਸਬਕ ਦੇ ਗਈ।

ਇਹ ਵੀ ਪੜ੍ਹੋ : ਸੇਬੀ ਨੇ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਇੰਡਸਟਰੀਜ਼ ’ਤੇ ਲਾਇਆ 40 ਕਰੋੜ ਦਾ ਜੁਰਮਾਨਾ

ਦਰਅਸਲ ਆਸਟਰੀਆ ਵਿੱਚ ਇੱਕ ਪ੍ਰੇਮੀ ਜੋੜਾ ਪਹਾੜਾਂ ਉੱਤੇ ਗਿਆ ਸੀ। ਇਸ ਦੌਰਾਨ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਅਜੇ ਪ੍ਰੇਮਿਕਾ ਨੇ ਹਾਂ ਵਿੱਚ ਜਵਾਬ ਹੀ ਦਿੱਤਾ ਸੀ ਕਿ ਉਨ੍ਹਾਂ ਦਾ ਪੈਰ ਫ਼ਿਸਲ ਗਿਆ ਅਤੇ ਉਹ ਕਰੀਬ 650 ਮੀਟਰ ਉੱਚੀ ਚੱਟਾਨ ਤੋਂ ਫਿਸਲ ਕੇ ਹੇਠਾਂ ਡਿੱਗ ਗਈ। ਹਾਲਾਂਕਿ ਪ੍ਰੇਮੀ ਜੋੜੇ ਦੀ ਕਿਸਮਤ ਚੰਗੀ ਸੀ ਕਿ ਇੰਨੀ ਉਚਾਈ ਤੋਂ ਡਿੱਗਣ ਦੇ ਬਾਵਜੂਦ 32 ਸਾਲਾ ਪ੍ਰੇਮਿਕਾ ਦੀ ਜਾਨ ਬੱਚ ਗਈ।

ਇਹ ਵੀ ਪੜ੍ਹੋ : ਤੀਜੀ ਵਾਰ ਪਿਤਾ ਬਣਨਗੇ ਸ਼ਾਕਿਬ ਅਲ ਹਸਨ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ

ਦੱਸ ਦੇਈਏ ਕਿ ਪ੍ਰੇਮੀ ਜੋੜਾ ਆਸਟਰੀਆ ਦੇ ਫਾਲਕਾਰਟ ਪਹਾੜ ਉੱਤੇ ਆਪਣੇ ਰੋਮਾਂਟਿਕ ਪਲ ਗੁਜ਼ਾਰਨ ਗਿਆ ਸੀ। ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ ਪ੍ਰੇਮਿਕਾ ਨੂੰ ਹੇਠਾਂ ਡਿੱਗਦਾ ਵੇਖ ਪ੍ਰੇਮੀ ਨੇ ਵੀ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਪਰ ਉਹ 50 ਫੁੱਟ ਹੇਠਾਂ ਆਉਣ ਉੱਤੇ ਹੀ ਇੱਕ ਸਥਾਨ ਉੱਤੇ ਫੱਸ ਗਿਆ।

ਇਹ ਵੀ ਪੜ੍ਹੋ : ਔਰਤਾਂ ਦੀ ਸੁਰੱਖਿਅਤ ਸਟੇਅ ਲਈ ਬਣੀ ਟੈਂਟ ਸਿਟੀ, ਵੇਖੋ ਤਸਵੀਰਾਂ

ਖ਼ਬਰਾਂ ਮੁਤਾਬਕ ਪੇ੍ਰਮਿਕਾ 650 ਫੁੱਟ ਉੱਚੀ ਚੱਟਾਨ ਤੋਂ ਡਿੱਗਣ ਦੇ ਬਾਅਦ ਹੇਠਾਂ ਬਰਫ ਵਿੱਚ ਡਿੱਗੀ, ਜਿਸ ਕਾਰਨ ਉਸ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ। ਇੱਕ ਰਾਹਗੀਰ ਦੀ ਨਜ਼ਰ ਕੁੜੀ ਉੱਤੇ ਪਈ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ। ਇਸਦੇ ਬਾਅਦ ਕੁੜੀ ਦੀ ਜਾਨ ਬਚਾਈ ਜਾ ਸਕੀ।

ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News