ਸ਼ਹਿਰ ਪਾਸਿਆਨੋ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਜੇ ਵਿਸ਼ਾਲ ਨਗਰ ਕੀਰਤਨ

Monday, Oct 12, 2026 - 05:36 PM (IST)

ਸ਼ਹਿਰ ਪਾਸਿਆਨੋ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਜੇ ਵਿਸ਼ਾਲ ਨਗਰ ਕੀਰਤਨ

ਇਟਲੀ (ਦਲਵੀਰ ਸਿੰਘ ਕੈਂਥ)- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ ਕਰੀਬ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀਓ ਦੀ ਸਿੱਖੀ ਦਾ ਇਟਲੀ ਵਿੱਚ ਝੰਡਾ ਬੁਲੰਦ ਕਰਨ ਵਾਲੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਛੱਤਰ ਛਾਇਆ ਹੇਠ 5 ਪਿਆਰਿਆਂ ਤੇ 5 ਨਿਸ਼ਾਨਚੀ ਸਿੰਘਾਂ ਅਗਵਾਈ ਹੇਠ ਸ਼ਹਿਰ ਪਸਿਆਨੋ ਦੀ ਪੋਰਦੀਨੋਨੇ ਵਿਖੇ ਬਹੁਤ ਹੀ ਸ਼ਾਨੋ-ਸੌਕਤ ਨਾਲ ਨਗਰ ਕੀਰਤਨ ਸਜਾਇਆ ਗਿਆ। ਇਸ ਪਾਵਨ ਤੇ ਪਵਿੱਤਰ ਦਿਵਸ ਮੌਕੇ ਪਹਿਲਾਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਉਪੰਰਤ ਵਿਸ਼ਾਲ ਦੀਵਾਨ ਸਜਾਏ ਗਏ, ਜਿਹਨਾਂ ਵਿੱਚ ਭਾਈ ਜਗਜੀਤ ਸਿੰਘ ਅਪਰੀਲੀਆ ਵਾਲਿਆਂ ਨੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। 

PunjabKesari

PunjabKesari

ਦੀਵਾਨਾਂ ਦੀ ਸਮਾਪਤੀ ਉਪੰਰਤ ਗੁਰਦੁਆਰਾ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦਾਓਟ ਆਸਰਾ ਲੈਂਦਿਆਂ ਵਿਸ਼ਾਲ ਨਗਰ ਕੀਰਤਨ ਗੁਰੂ ਦੇ ਜੈਕਾਰੇ ਛੱਡਦਾ "ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ" ਨਾਲ ਚਾਲੇ ਪਾਉਂਦਾ ਆਰੰਭ ਹੋਇਆ ਜਿਹੜਾ ਕਿ ਨਗਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਸਮਾਪਤ ਹੋਇਆ। ਨਗਰ ਕੀਰਤਨ ਦੇ ਦੀਵਾਨਾਂ ਤੋਂ ਇਟਲੀ ਦੇ ਸਿਰਮੌਰ ਕਵੀਸ਼ਰ ਜੱਥੇ ਕਵੀਸ਼ਰ ਗਿਆਨੀ ਅੰਗਰੇਜ ਸਿੰਘ ਜਾਂਗਲਾ ਦੇ ਜੱਥੇ ਤੇ ਕੀਰਤਨੀਏ ਜੱਥੇ ਭਾਈ ਰਘਬੀਰ ਸਿੰਘ ਭਾਈ ਅਮਰੀਕ ਸਿੰਘ ਨੇ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਵਿੱਚ ਸੰਗਤਾਂ ਨੂੰ ਮਹਾਨ ਸਿੱਖ ਇਤਿਹਾਸ ਤੇ ਇਲਾਹੀ ਬਾਣੀ ਦਾ ਕੀਤਰਨ ਸਰਵਣ ਕਰਵਾਇਆ।

PunjabKesari

ਨਗਰ ਕੀਰਤਨ ਦੀਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਜੂਸ, ਚਾਹ ਪਕੌੜੇ, ਫਲਾਂ ਆਦਿ ਬੇਅੰਤ ਭੰਡਾਰੇ ਵਰਤਾਏ ਗਏ। ਇਸ ਮਹਾਨ ਸਮਾਗਮ ਵਿੱਚ ਦੂਰੋਂ ਚੱਲ ਆਈਆਂ ਸੰਗਤਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਆਓ ਆਪਾਂ ਸਾਰੇ ਰਲ-ਮਿਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਉਪਦੇਸ ਤੇ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਲਈ ਸੰਜੀਦਗੀ ਨਾਲ ਸੇਵਾ ਕਰੀਏ ਤਾਂ ਜੋ ਇਟਲੀ ਵਿੱਚ ਗੁਰੂ ਨਾਨਕ ਦੀ ਸਿੱਖ ਫੁੱਲਵਾੜੀ ਦੀ ਖਿੜ੍ਹ ਰਹੀ ਵੇਲ੍ਹ ਵੱਡਾ ਦਰਖਤ ਬਣ ਇਨਸਾਨੀਅਤ ਨੂੰ ਠੰਡੀ ਛਾਂਅ ਕਰ ਸਕੇ। ਇਸ ਨਗਰ ਕੀਰਤਨ ਵਿੱਚ ਜੈ ਜਗਦੰਬੇ ਸੰਸਥਾ ਪੋਰਦੀਨੋਨੇ ਸੇਵਾਦਾਰ ਵਿਸ਼ਾਲ ਭਾਰਦਵਾਜ ਤੇ ਹਰੀਸ਼ ਗੌਤਮ ਨੇ ਵੀ ਹਾਜ਼ਰੀ ਭਰੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News