ਪ੍ਰਮੁੱਖ ਭਾਰਤੀ ਪ੍ਰਵਾਸੀ ਭਾਈਚਾਰੇ ਨੇ 'ਰਾਮ ਮੰਦਰ' ਦੀ ਝਾਕੀ ਵਿਰੁੱਧ ਆਲੋਚਨਾਵਾਂ ਨੂੰ ਕੀਤਾ ਰੱਦ

Wednesday, Aug 14, 2024 - 11:54 AM (IST)

ਨਿਊਯਾਰਕ (ਭਾਸ਼ਾ)- ਨਿਊਯਾਰਕ ਵਿਚ ਇਕ ਪ੍ਰਮੁੱਖ ਭਾਰਤੀ ਡਾਇਸਪੋਰਾ ਸੰਗਠਨ ਨੇ ਇਸ ਹਫ਼ਤੇ ਮੈਨਹਟਨ ਵਿਚ ਇਕ ਸਮਾਗਮ ਵਿਚ ਅਯੁੱਧਿਆ ਦੇ ਰਾਮ ਮੰਦਰ ਦੀ ਝਾਕੀ ਦਿਖਾਉਣ ਦੇ ਕੀਤੇ ਗਏ ਐਲਾਨ ਦੀ ਆਲੋਚਨਾ ਤੋਂ ਬਾਅਦ ਆਪਣੀ ਸਾਲਾਨਾ 'ਇੰਡੀਆ ਡੇਅ' ਪਰੇਡ ਖ਼ਿਲਾਫ਼ "ਫਿਰਕੂ ਨਫ਼ਰਤ ਅਤੇ ਕੱਟੜਤਾ" ਦੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰ ਕੀਤਾ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ NY-NJ-CT-NE (FIA) ਨੇ ਐਲਾਨ ਕੀਤਾ ਕਿ ਅਯੁੱਧਿਆ ਦੇ ਰਾਮ ਮੰਦਰ ਦੀ ਝਾਕੀ 'ਇੰਡੀਆ ਡੇਅ' ਪਰੇਡ ਵਿੱਚ ਖਿੱਚ ਦਾ ਕੇਂਦਰ ਹੋਵੇਗੀ। ਇਹ ਪਰੇਡ 18 ਅਗਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਮਨਾਉਣ ਲਈ ਆਯੋਜਿਤ ਕੀਤੀ ਜਾਵੇਗੀ। 

ਐਫ.ਆਈ.ਏ ਦੇ ਪ੍ਰਧਾਨ ਅੰਕੁਰ ਵੈਦਿਆ ਨੇ ਕਿਹਾ ਕਿ ਚਾਰ ਦਹਾਕਿਆਂ ਤੋਂ ਹਰ ਸਾਲ ਆਯੋਜਿਤ ਹੋਣ ਵਾਲੀ ਇੰਡੀਆ ਡੇ ਪਰੇਡ ਖ਼ਿਲਾਫ਼ "ਨਫ਼ਰਤ ਭਰੀ" ਟਿੱਪਣੀਆਂ ਕੀਤੀਆਂ ਗਈਆਂ ਸਨ। ਮਨੁੱਖੀ ਅਧਿਕਾਰਾਂ ਅਤੇ ਅੰਤਰ-ਧਰਮ ਸੰਗਠਨਾਂ ਦੇ ਇੱਕ ਗੱਠਜੋੜ ਨੇ ਪਰੇਡ ਵਿੱਚ ਰਾਮ ਮੰਦਰ ਦੀ ਝਾਕੀ ਨੂੰ ਸ਼ਾਮਲ ਕਰਨ ਦੀ ਨਿੰਦਾ ਕੀਤੀ ਅਤੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਅਤੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੂੰ "ਇੰਡੀਆ ਡੇਅ ਪਰੇਡ ਵਿੱਚ ਇੱਕ ਮੁਸਲਿਮ ਵਿਰੋਧੀ ਝਾਕੀ ਨੂੰ ਸ਼ਾਮਲ ਕਰਨ ਦੀ ਨਿੰਦਾ ਅਤੇ ਵਿਰੋਧ ਕਰਨ ਦੀ ਅਪੀਲ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਚੋਣਾਂ : ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇ ਸਕਦੈ ਵੱਡਾ ਝਟਕਾ

ਵੈਦਿਆ ਨੇ ਕਿਹਾ ਕਿ ਇਸ ਸਾਲ ਦੇ ਜਸ਼ਨ ਦਾ ਥੀਮ 'ਵਸੁਧੈਵ ਕੁਟੁੰਬਕਮ' ਹੈ। ਉਸਨੇ ਕਿਹਾ,“ਪਰੇਡ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਈਚਾਰੇ ਦਾ ਜਸ਼ਨ ਰਹੀ ਹੈ ਅਤੇ ਇਹ ਸਮਾਵੇਸ਼ ਅਤੇ ਵਿਭਿੰਨਤਾ ਦੇ ਪ੍ਰਦਰਸ਼ਨ ਵਜੋਂ ਵਧਦੀ ਜਾ ਰਹੀ ਹੈ।” ਇਸ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਦੂਜਿਆਂ ਦਾ ਅਪਮਾਨ ਕੀਤੇ ਬਿਨਾਂ ਆਪਣੇ ਆਪ ਨੂੰ ਆਦਰ ਅਤੇ ਸ਼ਾਂਤੀ ਨਾਲ ਪ੍ਰਗਟ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।'' ਐੱਫ.ਆਈ.ਏ ਨੇ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ ਦੀ 18 ਫੁੱਟ ਲੰਬੀ, ਨੌਂ ਫੁੱਟ ਚੌੜੀ ਅਤੇ ਅੱਠ ਫੁੱਟ ਉੱਚੀ ਸ਼ਾਨਦਾਰ ਪ੍ਰਤੀਕ੍ਰਿਤੀ ਦਾ ਪ੍ਰਦਰਸ਼ਨ ਇੱਕ ਸੱਭਿਆਚਾਰਕ ਮਹੱਤਤਾ ਦੇ ਇਕ ਸ਼ਕਤੀਸ਼ਾਲੀ ਪ੍ਰਤੀਕ ਅਤੇ ਵਿਸ਼ਵਵਿਆਪੀ ਭਾਰਤੀ ਭਾਈਚਾਰੇ ਲਈ ਇਸ ਇਤਿਹਾਸਕ ਪਲ ਦੀ ਮਹੱਤਤਾ ਦਾ ਸਬੂਤ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News