ਰੂਸ ''ਚ ਕ੍ਰੇਮਲਿਨ ਸਮਰਥਕ ਪਾਰਟੀ ਨੂੰ 450 ''ਚੋਂ 324 ਸੀਟਾਂ ਮਿਲੀਆਂ

Wednesday, Sep 22, 2021 - 01:57 AM (IST)

ਰੂਸ ''ਚ ਕ੍ਰੇਮਲਿਨ ਸਮਰਥਕ ਪਾਰਟੀ ਨੂੰ 450 ''ਚੋਂ 324 ਸੀਟਾਂ ਮਿਲੀਆਂ

ਮਾਸਕੋ-ਰੂਸ 'ਚ ਸੱਤਾਧਾਰੀ ਪਾਰਟੀ ਨੂੰ ਅਗਲੀ ਰਾਸ਼ਟਰੀ ਸੰਸਦ 'ਚ 450 'ਚੋਂ 324 ਸੀਟਾਂ ਮਿਲਣਗੀਆਂ। ਇਹ ਐਲਾਨ ਚੋਣ ਅਧਿਕਾਰੀਆਂ ਨੇ ਮੰਗਲਵਾਰ ਨੂੰ ਕੀਤਾ। ਇਹ ਗਿਣਤੀ ਕ੍ਰੇਮਲਿਨ ਪਾਰਟੀ 'ਯੂਨਾਈਟੇਡ ਰਸ਼ੀਆ' ਨੂੰ ਪਿਛਲੀਆਂ ਚੋਣਾਂ 'ਚ ਮਿਲੀਆਂ ਸੀਟਾਂ ਤੋਂ ਘੱਟ ਹੈ ਪਰ ਫਿਰ ਵੀ ਬਹੁਮਤ ਤੋਂ ਜ਼ਿਆਦਾ ਹੈ। ਰੂਸ ਦੀ ਸੰਸਦ 'ਡਿਊਮਾ' 'ਚ ਪਾਰਟੀ ਦਾ ਪ੍ਰਭੂਤਵ ਬਹਾਲ ਹੋਣਾ 2024 'ਚ ਹੋਣ ਵਾਲੀਆਂ ਰਾਸ਼ਰਟਪਤੀ ਚੋਣਾਂ ਲਈ ਅਹਿਮ ਮੰਨਿਆ ਜਾ.. ਰਿਹਾ ਹੈ ਜਦ ਰੂਸ ਦੇ ਮੌਜੂਦਾ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦਾ ਮੌਜੂਦਾ ਕਾਰਜਕਾਲ ਖਤਮ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਮੌਤਾਂ ਦੀ ਗਿਣਤੀ 1918 ਦੀ ਫਲੂ ਮਹਾਮਾਰੀ ਦੀਆਂ ਮੌਤਾਂ ਨਾਲੋਂ ਵਧੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News