ਹਾਲੀਵੁੱਡ ਦੀ ਹੜਤਾਲ ਦੇ ਸਮਰਥਨ 'ਚ ਉੱਤਰੀ ਪ੍ਰਿਅੰਕਾ ਚੋਪੜਾ, ਐਕਟ੍ਰੈੱਸ ਬੋਲੀ- ਮੈਂ ਯੂਨੀਅਨ ਦੇ ਨਾਲ ਹਾਂ

Saturday, Jul 15, 2023 - 10:34 PM (IST)

ਹਾਲੀਵੁੱਡ ਦੀ ਹੜਤਾਲ ਦੇ ਸਮਰਥਨ 'ਚ ਉੱਤਰੀ ਪ੍ਰਿਅੰਕਾ ਚੋਪੜਾ, ਐਕਟ੍ਰੈੱਸ ਬੋਲੀ- ਮੈਂ ਯੂਨੀਅਨ ਦੇ ਨਾਲ ਹਾਂ

ਇੰਟਰਨੈਸ਼ਨਲ ਡੈਸਕ : ਅਭਿਨੇਤਰੀ ਪ੍ਰਿਅੰਕਾ ਚੋਪੜਾ ਜੋਨਸ ਨੇ ਹਾਲੀਵੁੱਡ ਐਕਟਰਜ਼ ਯੂਨੀਅਨ ਵੱਲੋਂ ਬੁਲਾਈ ਗਈ ਹੜਤਾਲ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਇਕਜੁੱਟ ਹੈ। 'ਸਕਰੀਨ ਐਕਟਰਜ਼ ਗਿਲਡ-ਅਮੈਰਿਕਨ ਫੈਡਰੇਸ਼ਨ ਆਫ਼ ਰੇਡੀਓ ਐਂਡ ਟੈਲੀਵਿਜ਼ਨ ਆਰਟਿਸਟਸ (SAG-AFTRA) ਨੇ ਵੀਰਵਾਰ ਨੂੰ ਐਸੋਸੀਏਸ਼ਨ ਆਫ਼ ਮੋਸ਼ਨ ਪਿਕਚਰ ਐਂਡ ਟੈਲੀਵਿਜ਼ਨ ਪ੍ਰੋਡਿਊਸਰਜ਼ (AMPTP) ਦੀ ਅਗਵਾਈ ਕਰਦਿਆਂ ਸਟੂਡੀਓ ਅਤੇ ਸਟ੍ਰੀਮਿੰਗ ਸੇਵਾਵਾਂ ਦੇ ਨਾਲ ਇਕ ਨਵੇਂ ਸਮਝੌਤੇ 'ਤੇ ਸਹਿਮਤੀ ਬਣਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਸਕ੍ਰੀਨਰਾਈਟਰਾਂ ਨਾਲ ਪਹਿਲੀ ਸਾਂਝੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ : ਅਮਰੀਕਾ ਦੇ ਉੱਤਰੀ ਡਕੋਟਾ 'ਚ ਜ਼ਬਰਦਸਤ ਗੋਲ਼ੀਬਾਰੀ, ਇਕ ਪੁਲਸ ਅਧਿਕਾਰੀ ਦੀ ਮੌਤ

PunjabKesari

ਸ਼ੁੱਕਰਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ SAG-AFTRA ਦਾ ਲੋਗੋ ਸਾਂਝਾ ਕਰਦਿਆਂ ਪ੍ਰਿਅੰਕਾ ਨੇ ਲਿਖਿਆ, “ਮੈਂ ਕਲਾਕਾਰ ਯੂਨੀਅਨ ਅਤੇ ਸਾਥੀ ਕਲਾਕਾਰਾਂ ਨਾਲ ਇਕਮਜੁੱਟਤਾ ਨਾਲ ਖੜ੍ਹੀ ਹਾਂ। ਅਸੀਂ ਇਕ ਬਿਹਤਰ ਕੱਲ੍ਹ ਦੀ ਨਿਰਮਾਣ ਕਰਾਂਗੇ।" 1980 ਤੋਂ ਬਾਅਦ ਹਾਲੀਵੁੱਡ ਕਲਾਕਾਰਾਂ ਦੀ ਇਹ ਪਹਿਲੀ ਹੜਤਾਲ ਹੈ। ਇੰਨਾ ਹੀ ਨਹੀਂ, 1960 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਹਾਲੀਵੁੱਡ ਦੀਆਂ 2 ਵੱਡੀਆਂ ਯੂਨੀਅਨਾਂ ਇਕੋ ਸਮੇਂ ਹੜਤਾਲ 'ਤੇ ਹਨ। ਰਾਈਟਰਜ਼ ਗਿਲਡ ਆਫ਼ ਅਮਰੀਕਾ (ਡਬਲਯੂ.ਜੀ.ਏ.) ਦੇ ਮੈਂਬਰ ਹੋਰ ਮੰਗਾਂ ਦੇ ਨਾਲ-ਨਾਲ ਬਿਹਤਰ ਤਨਖਾਹ ਅਤੇ ਉੱਚ ਘੱਟੋ-ਘੱਟ ਉਜਰਤ ਲਈ ਦਬਾਅ ਪਾਉਣ ਲਈ ਮਈ ਦੇ ਸ਼ੁਰੂ ਤੋਂ ਹੜਤਾਲ 'ਤੇ ਹਨ।

ਇਹ ਵੀ ਪੜ੍ਹੋ : ਡਾਕਟਰਾਂ ਨੇ ਦਿਖਾਇਆ ਚਮਤਕਾਰ, ਧੜ ਤੋਂ ਵੱਖ ਹੋ ਚੁੱਕੇ ਸਿਰ ਨੂੰ ਦੁਬਾਰਾ ਜੋੜ ਮੌਤ ਦੇ ਮੂੰਹ 'ਚੋਂ ਕੱਢਿਆ ਬੱਚਾ

PunjabKesari

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅਦਾਕਾਰਾਂ ਨੇ ਐਲਾਨ ਕੀਤਾ ਕਿ ਉਹ ਹੜਤਾਲ ਦੌਰਾਨ ਕਿਸੇ ਵੀ ਫ਼ਿਲਮ ਦੀ ਸ਼ੂਟਿੰਗ ਜਾਂ ਪ੍ਰਮੋਸ਼ਨ ’ਚ ਸ਼ਾਮਲ ਨਹੀਂ ਹੋਣਗੇ। ਇਸ ਨਾਲ ‘ਅਵਤਾਰ’ ਤੇ ‘ਗਲੈਡੀਏਟਰ’ ਵਰਗੀਆਂ ਵੱਡੀਆਂ ਫ਼ਿਲਮਾਂ ਦੀਆਂ ਸੀਰੀਜ਼ ਦੇ ਸੀਕੁਅਲਜ਼ ਨੂੰ ਖ਼ਤਰਾ ਹੈ। 11 ਹਫ਼ਤਿਆਂ ਤੋਂ ਚੱਲ ਰਹੀ ਲੇਖਕਾਂ ਦੀ ਇਸ ਹੜਤਾਲ ਨੂੰ ਹਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸਮਰਥਨ ਦਿੱਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News