ਸੈਕਸ ਸ਼ੋਸ਼ਣ ਦੇ ਦੋਸ਼ੀ ਪਾਦਰੀਆਂ ਨੂੰ 40 ਸਾਲ ਤੋਂ ਵੱਧ ਦੀ ਕੈਦ

Tuesday, Nov 26, 2019 - 07:04 PM (IST)

ਸੈਕਸ ਸ਼ੋਸ਼ਣ ਦੇ ਦੋਸ਼ੀ ਪਾਦਰੀਆਂ ਨੂੰ 40 ਸਾਲ ਤੋਂ ਵੱਧ ਦੀ ਕੈਦ

ਮੇਂਡੋਜਾ (ਏ.ਪੀ.)-ਅਰਜਨਟੀਨਾ ਦੇ ਇਕ ਕੈਥੋਲਿਕ ਸਕੂਲ ’ਚ ਗੂੰਗੇ-ਬੋਲੇ ਬੱਚਿਆਂ ਦਾ ਸੈਕਸ ਸ਼ੋਸ਼ਣ ਕਰਨ ਵਾਲੇ ਦੋ ਦੋਸ਼ੀ ਪਾਦਰੀਆਂ ਨੂੰ 40 ਸਾਲ ਤੋਂ ਵਧ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਥੋਂ ਦੀ ਇਕ ਅਦਾਲਤ ਦੇ ਤਿੰਨ ਜੱਜਾਂ ਨੇ 83 ਸਾਲਾ ਇਕ ਪਾਦਰੀ ਨਿਕੋਲਾ ਨੂੰ 42 ਸਾਲ ਅਤੇ 59 ਸਾਲ ਦੇ ਪਾਦਰੀ ਹੋਰਾਸਿਓ ਨੂੰ 45 ਸਾਲ ਕੈਦ ਦੀ ਸਜ਼ਾ ਸੁਣਾਈ। ਦੋਵਾਂ ਨੂੰ 3 ਸਾਲ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਉਕਤ ਜੁਰਮ 2005 ਤੋਂ 2016 ਦਰਮਿਆਨ ਕੀਤੇ ਸਨ।


author

Sunny Mehra

Content Editor

Related News