ਅਮਰੀਕਾ ''ਚ ਅੱਤਵਾਦ ਦੇ ਦੋਸ਼ੀ ਸਾਉਦੀ ਨਾਗਰਿਕ ਨੂੰ 13 ਸਾਲ ਦੀ ਕੈਦ

Saturday, Oct 14, 2017 - 10:50 AM (IST)

ਅਮਰੀਕਾ ''ਚ ਅੱਤਵਾਦ ਦੇ ਦੋਸ਼ੀ ਸਾਉਦੀ ਨਾਗਰਿਕ ਨੂੰ 13 ਸਾਲ ਦੀ ਕੈਦ

ਵਾਸ਼ਿੰਗਟਨ,ਵਾਰਤਾ— ਅਮਰੀਕਾ 'ਚ ਅੱਤਵਾਦ ਦੇ ਮਾਮਲੇ 'ਚ ਸਾਉਦੀ ਅਰਬ ਦੇ ਇਕ ਨਾਗਰਿਕ ਨੂੰ 13 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਮਰੀਕੀ ਰੱਖਿਆ ਮੰਤਰਾਲੇ ਪੇਂਟਾਗਨ ਨੇ ਦੱਸਿਆ ਕਿ ਅਹਮਦ ਮੁਹੰਮਦ ਅਹਿਮਦ ਹਜਾ-ਹਲ ਦਾਰਬੀ ਨੂੰ ਫਰਵਰੀ 2014 'ਚ ਯਮਨ ਦੇ ਤੱਟ ਦੇ ਕੋਲ ਫ੍ਰਾਂਸੀਸੀ ਤੇਲ ਟੈਂਕਰ 'ਤੇ ਹੋਏ ਅੱਤਵਾਦੀ ਹਮਲੇ 'ਚ ਦੋਸ਼ੀ ਕਰਾਰ ਕੀਤੇ ਜਾਣ ਤੋਂ ਬਾਅਦ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਫਿਲਹਾਲ ਅਮਰੀਕਾ ਦੀ ਕਿਊਬਾ ਸਥਿਤ ਗੁਆਂਤਨਾਮੋ ਜੇਲ 'ਚ ਬੰਦ ਹੈ।


Related News