15 ਸਾਲਾ ਮੁੰਡਾ ਸਕੂਲ ਲੈ ਕੇ ਗਿਆ ਬੰਦੂਕ, ਮਾਂ ਨੂੰ ਹੋਈ ਜੇਲ
Wednesday, Apr 03, 2019 - 10:07 AM (IST)

ਇੰਡੀਆਨਾਪੋਲਿਸ, (ਭਾਸ਼ਾ)— ਅਮਰੀਕਾ ਦੇ ਸੂਬੇ ਇੰਡੀਆਨਾ ਦੀ ਇਕ ਔਰਤ ਨੂੰ ਚਾਰ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਸ ਦਾ 15 ਸਾਲਾ ਬੇਟਾ ਇਕ ਹੈਂਡਗਨ ਲੈ ਕੇ ਸਕੂਲ ਚਲਾ ਗਿਆ ਸੀ। ਹਾਰਟਫੋਰਡ ਸਿਟੀ ਦੀ ਰਹਿਣ ਵਾਲੀ 40 ਸਾਲਾ ਔਰਤ ਨੇ ਮੰਗਲਵਾਰ ਨੂੰ ਆਪਣਾ ਜ਼ੁਰਮ ਕਬੂਲ ਕੀਤਾ ਸੀ। ਔਰਤ 'ਤੇ ਉਸ ਅਪਰਾਧ ਨਾਲ ਸਬੰਧਤ ਮਾਮਲਾ ਦਰਜ ਕੀਤਾ ਗਿਆ ਹੈ ਜਿਸ 'ਚ ਮਾਪੇ ਆਪਣੇ ਬੱਚੇ ਨੂੰ ਬੰਦੂਕ ਰੱਖਣ ਦੀ ਇਜਾਜ਼ਤ ਦਿੰਦੇ ਹਨ।
ਖਬਰਾਂ ਮੁਤਾਬਕ ਔਰਤ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਪਤਾ ਸੀ ਕਿ ਉਸ ਦਾ ਬੇਟਾ ਆਪਣੇ ਕੋਲ ਬੰਦੂਕ ਰੱਖਦਾ ਹੈ ਪਰ ਉਨ੍ਹਾਂ ਨੇ ਇਸ ਬਾਰੇ ਕਦੇ ਚਰਚਾ ਨਹੀਂ ਕੀਤੀ ਸੀ।