ਰਾਜਕੁਮਾਰੀ ਬਿਟ੍ਰੀਸ ਨੇ ਗੁਪਤ ਸਮਾਗਮ ''ਚ ਕੀਤਾ ਵਿਆਹ

7/17/2020 9:19:19 PM

ਲੰਡਨ (ਭਾਸ਼ਾ): ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੀ ਪੋਤੀ ਰਾਜਕੁਮਾਰੀ ਬਿਟ੍ਰੀਸ ਨੇ ਸ਼ੁੱਕਰਵਾਰ ਨੂੰ ਵਿੰਡਸਰ ਵਿਚ ਆਪਣੇ ਅਰਬਪਤੀ ਪ੍ਰਾਪਰਟੀ ਡਿਵਲੈਪਰ ਮੰਗੇਤਰ ਐਡੋਆਰਡੋ ਮਾਪੇਲੀ ਮੋਜੀ ਨਾਲ ਇਕ ਬੇਹੱਦ ਨਿੱਜੀ ਸਮਾਗਮ ਵਿਚ ਵਿਆਹ ਕਰ ਲਿਆ। 

PunjabKesari

ਅਖਬਾਰ 'ਸਨ' ਦੀ ਖਬਰ ਮੁਤਾਬਕ ਮਹਾਰਾਣੀ (94) ਤੇ ਉਸ ਦੇ 99 ਸਾਲਾ ਪਤੀ ਡਿਊਕ ਆਫ ਐਡਿਨਬਰਗ ਰਾਜਕੁਮਾਰ ਫਿਲਿਪ ਆਪਣੇ 60 ਸਾਲਾ ਪੁੱਤਰ ਰਾਜਕੁਮਾਰ ਐਂਡ੍ਰਿਊ ਦੇ ਨਾ ਵਿਆਹ ਵਿਚ ਸ਼ਾਮਲ ਹੋਏ। ਕੋਵਿਡ-19 ਮਹਾਮਾਰੀ ਦੇ ਚੱਲਦੇ ਵਿਆਹ ਵਿਚ ਭੌਤਿਕ ਦੂਰੀ ਸਣੇ ਸਾਰੀਆਂ ਸਾਵਧਾਨੀਆਂ ਵਰਤੀਆਂ ਗਈਆਂ ਤੇ ਇਸ ਵਿਚ ਤਕਰੀਬਨ 20 ਮਹਿਮਾਨ ਹੀ ਸ਼ਾਮਲ ਹੋਏ।

PunjabKesari

ਬਿਟ੍ਰੀਸ (31) ਨੇ 37 ਸਾਲਾ ਮੋਜੀ ਦੇ ਨਾਲ ਸੇਂਟ ਜੇਮਸ ਪੈਲੇਸ ਵਿਚ ਚੈਪਲ ਰਾਇਲ ਵਿਚ ਮਈ ਵਿਚ 150 ਮਹਿਮਾਨਾਂ ਦੀ ਮੌਜੂਦਗੀ ਵਿਚ ਵਿਆਹ ਕਰਨਾ ਸੀ ਪਰ ਕੋਵਿਡ-19 ਲਾਕਡਾਊਨ ਦੇ ਕਾਰਣ ਵਿਆਹ ਟਲ ਗਿਆ ਸੀ।

PunjabKesari

ਅਖਬਾਰ ਨੇ ਕਿਹਾ ਕਿ ਬਿਟ੍ਰੀਸ ਨੇ ਵਿਆਹ ਤੋਂ ਪਹਿਲੀ ਰਾਤ ਆਪਣੀ ਮਾਂ ਡਚੇਸ ਆਫ ਯਾਰਕ ਸਾਰਾਹ ਫਗੁਰਸਨ ਤੇ ਪਿਤਾ ਐਂਡ੍ਰਿਊ ਦੇ ਨਾਲ ਗੁਜ਼ਾਰੀ। ਮੋਜੀ ਨਾਲ ਬਿਟ੍ਰੀਸ ਦੀ ਮੰਗਣੀ ਸਤੰਬਰ 2018 ਵਿਚ ਹੋਈ ਸੀ।

PunjabKesari


Baljit Singh

Content Editor Baljit Singh