ਅਕਤੂਬਰ ''ਚ ਪਾਕਿ ਦਾ ਦੌਰਾ ਕਰਨਗੇ ਪ੍ਰਿੰਸ ਵਿਲੀਅਮ ਅਤੇ ਕੈਟ ਮਿਡਲਟਨ

09/21/2019 10:02:52 PM

ਇਸਲਾਮਾਬਾਦ - ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ 14 ਤੋਂ 18 ਅਕਤੂਬਰ ਤੱਕ ਪਾਕਿਸਤਾਨ ਦੇ ਅਧਿਕਾਰਕ ਦੌਰੇ 'ਤੇ ਹੋਣਗੇ। ਕੇਸਿੰਗਟਨ ਪੈਲੇਸ ਨੇ ਇਹ ਐਲਾਨ ਕੀਤਾ ਹੈ। ਡਾਨ ਨਿਊਜ਼ ਮੁਤਾਬਕ, ਕੇਸਿੰਗਟਨ ਪੈਲੇਸ ਵੱਲੋਂ ਟਵੀਟ ਕਰ ਆਖਿਆ ਗਿਆ ਕਿ ਕੈਮਬ੍ਰਿਜ਼ ਦੇ ਡਿਊਕ ਅਤੇ ਡਚੇਸ 2 ਅਕਤੂਬਰ ਨੂੰ ਆਗਾ ਖਾਨ ਸੈਂਟਰ 'ਚ ਇਕ ਵਿਸ਼ੇਸ਼ ਪ੍ਰੋਗਰਾਮ 'ਚ ਹਿੱਸਾ ਲੈਣਗੇ, ਜਿਸ ਦੀ ਮੇਜ਼ਬਾਨੀ ਹਿਜ਼ ਹਾਈਨੈੱਸ ਆਗਾ ਖਾਨ ਵੱਲੋਂ ਕੀਤੀ ਜਾਵੇਗੀ। ਇਹ ਆਯੋਜਨ ਵਿਲੀਅਮ ਅਤੇ ਕੈਟ ਦੇ ਪਾਕਿਸਤਾਨ ਦੇ ਅਧਿਕਾਰਕ ਦੌਰੇ ਤੋਂ ਪਹਿਲਾਂ ਹੋਵੇਗਾ।

ਇਸ ਤੋਂ ਪਹਿਲਾਂ ਜੂਨ 'ਚ ਸ਼ਾਹੀ ਪਰਿਵਾਰ ਦੇ ਇਕ ਅਧਿਕਾਰਕ ਬਿਆਨ 'ਚ ਐਲਾਨ ਕੀਤਾ ਗਿਆ ਸੀ ਕਿ ਜੋੜੇ ਨੂੰ ਇਸ ਸਾਲ ਦੇ ਆਖਿਰ 'ਚ ਵਿਦੇਸ਼ ਅਤੇ ਰਾਸ਼ਟਰ ਮੰਡਲ ਦਫਤਰ ਦੀ ਅਪੀਲ 'ਤੇ ਪਾਕਿਸਤਾਨ ਦਾ ਦੌਰਾ ਕਰਨਾ ਸੀ। ਪਿੰ੍ਰਸ ਵਿਲੀਅਮ ਅਤੇ ਕੈਟ ਦੀ ਯਾਤਰਾ 2006 ਤੋਂ ਬਾਅਦ ਬ੍ਰਿਟਿਸ਼ ਸ਼ਾਹੀ ਪਰਿਵਾਰ ਕਿਸੇ ਮੈਂਬਰ ਦੀ ਪਾਕਿਸਤਾਨ ਦੀ ਪਹਿਲੀ ਅਧਿਕਾਰਕ ਯਾਤਰਾ ਹੈ, ਇਸ ਤੋਂ ਪਹਿਲਾਂ 2006 'ਚ ਪ੍ਰਿੰਸ ਚਾਰਲਸ ਅਤੇ ਕੈਮਿਲਾ ਦੱਖਣੀ ਏਸ਼ੀਆਈ ਦੇਸ਼ ਦੀ ਯਾਤਰਾ 'ਤੇ ਗਏ ਸਨ। ਇਸ ਤੋਂ ਪਹਿਲਾਂ ਮਹਾਰਾਣੀ ਏਲੀਜ਼ਾਬੇਥ-2 ਨੇ 1961 ਅਤੇ 1887 'ਚ ਅਤੇ ਸਵਰਗੀ ਰਾਜਕੁਮਾਰੀ ਡਾਇਨਾ ਨੇ 1991 ਚ ਪਾਕਿਸਤਾਨ ਦਾ ਦੌਰਾ ਕੀਤਾ ਸੀ।


Khushdeep Jassi

Content Editor

Related News