ਕ੍ਰਿਸਮਸ ਡੇਅ ਪ੍ਰਾਰਥਨਾ ਵਿਚ ਸ਼ਾਮਲ ਨਹੀਂ ਹੋ ਸਕੇ ਪ੍ਰਿੰਸ ਫਿਲਪ

Wednesday, Dec 25, 2019 - 07:59 PM (IST)

ਕ੍ਰਿਸਮਸ ਡੇਅ ਪ੍ਰਾਰਥਨਾ ਵਿਚ ਸ਼ਾਮਲ ਨਹੀਂ ਹੋ ਸਕੇ ਪ੍ਰਿੰਸ ਫਿਲਪ

ਲੰਡਨ- ਮਹਾਰਾਣੀ ਐਲੀਜ਼ਾਬੇਥ-ਦੂਜੀ ਆਪਣੇ ਪਤੀ 98 ਸਾਲਾ ਪ੍ਰਿੰਸ ਫਿਲਿਪ ਅਣਪਛਾਤੀ ਬੀਮਾਰੀ ਦੇ ਚੱਲਦੇ ਚਾਰ ਦਿਨ ਤੋਂ ਹਸਪਤਾਲ ਵਿਚ ਦਾਖਲ ਸਨ ਤੇ ਉਹਨਾਂ ਨੂੰ ਬੀਤੇ ਦਿਨ ਹੀ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਸੀ। ਬ੍ਰਿਟੇਨ ਦਾ ਸ਼ਾਹੀ ਪਰਿਵਾਰ ਰਸਮੀ ਰੂਪ ਨਾਲ ਮੱਧ ਇੰਗਲੈਂਡ ਸਥਿਤ ਸੈਂਡ੍ਰਿੰਘਮ ਬੰਗਲੇ ਵਿਚ ਚਰਚ ਪ੍ਰਾਰਥਨਾ ਵਿਚ ਸ਼ਾਮਲ ਹੁੰਦਾ ਹੈ ਤੇ ਬਕਿੰਘਮ ਪੈਲੇਸ ਦੀ ਸਿਆਸਤ ਦੇ ਸੰਕੇਤ ਹਾਸਲ ਕਰਨ ਦੇ ਲਈ ਇਸ ਵਿਚ ਸ਼ਾਮਲ ਹੋਣ ਵਾਲੇ ਲੋਕਾਂ 'ਤੇ ਨੇੜੇਓਂ ਨਜ਼ਰ ਰੱਖੀ ਜਾਂਦੀ ਹੈ। ਫੋਟੋਗ੍ਰਾਫਰਾਂ ਨੇ ਮਹਾਰਾਣੀ ਦੀ ਵਾਹਨ ਵਿਚ ਉਤਰਣ ਦੀਆਂ ਤਸਵੀਰਾਂ ਕੈਦ ਕੀਤੀਆਂ, ਜਿਸ ਵਿਚ ਉਹਨਾਂ ਦੇ ਪਤੀ ਨਜ਼ਰ ਨਹੀਂ ਆਏ ਸਨ, ਜੋ ਸਿਹਤਮੰਦ ਰਹਿਣ 'ਤੇ ਇਸ ਪ੍ਰਾਰਥਨਾ ਵਿਚ ਜ਼ਰੂਰ ਸ਼ਾਮਲ ਹੋਇਆ ਕਰਦੇ ਸਨ।


author

Baljit Singh

Content Editor

Related News