ਪ੍ਰਿੰਸ ਫਿਲਿਪ ਦੇ ਦਿਹਾਂਤ ’ਤੇ 8 ਦਿਨਾਂ ਦਾ ਰਾਸ਼ਟਰੀ ਸੋਗ, ਅਗਲੇ ਸ਼ਨੀਵਾਰ ਨੂੰ ਹੋਵੇਗਾ ਅੰਤਿਮ ਸਸਕਾਰ

Saturday, Apr 10, 2021 - 06:29 PM (IST)

ਲੰਡਨ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਪਤੀ ਅਤੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ’ਤੇ ਦੇਸ਼ ਵਿਚ 8 ਦਿਨ ਦੇ ਰਾਸ਼ਟਰੀ ਸੋਗ ਦੀ ਘੋਸ਼ਣ ਕੀਤੀ ਗਈ ਹੈ। ਡਿਊਕ ਆਫ ਐਡਿਨਬਰਗ ਦਾ ਅੰਤਿਮ ਸਸਕਾਰ ਅਗਲੇ ਸ਼ਨੀਵਾਰ ਨੂੰ ਹੋਵੇਗਾ, ਉਦੋਂ ਤੱਕ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਝੰਡਾ ਝੁਕਿਆ ਰਹੇਗਾ। ਅਜਿਹਾ ਕਿਹਾ ਜਾਂਦਾ ਹੈ ਕਿ ਪ੍ਰਿੰਸ ਫਿਲਿਪ ਮਹਾਰਾਣੀ ਦੀ ਮਾਂ ਦੀ ਤਰ੍ਹਾਂ ਵੱਡੇ ਪੱਧਰ ਦੀ ਬਜਾਏ ‘ਰਸਮੀ ਸ਼ਾਹੀ ਅੰਤਿਮ ਸਸਕਾਰ’ ਦੀ ਇੱਛਾ ਰੱਖਦੇ ਸਨ ਪਰ ਇਸ ’ਤੇ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਪੈ ਸਕਦਾ ਹੈ।

IPL 2021: ਪ੍ਰਿੰਸ ਫਿਲਿਪ ਨੇ ਕੀਤੀਆਂ ਸਨ ਭਾਰਤ ਦੀਆਂ 4 ਸ਼ਾਹੀ ਯਾਤਰਾਵਾਂ

ਸੂਤਰਾਂ ਦਾ ਕਹਿਣਾ ਹੈ ਕਿ ਜੋ ਵੀ ਫ਼ੈਸਲਾ ਹੋਵੇਗਾ, ਉਸ ਵਿਚ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਭੀੜ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ। ਅੰਤਿਮ ਸਸਕਾਰ ਵਿਚ 30 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਏਗਾ। ਇਸ ਦੇ ਨਾਲ ਹੀ ਪ੍ਰਿੰਸ ਦੇ ਜੀਵਨ ’ਤੇ ਹਰ ਇਕ ਸਾਲ ਦੀ ਯਾਦ ਵਿਚ ਵੈਸਟਮਿੰਸਟਰ ਏਬੇ ਦੀ ਘੰਟੀ ਨੂੰ ਦਿਹਾਂਤ ਦੇ ਬਾਅਦ ਤੋਂ ਹੀ ਸ਼ਾਲ 6 ਵਜੇ ਦੇ ਬਾਅਦ 60-60 ਸਕਿੰਟ ਦੇ ਬਾਅਦ 99 ਵਾਰ ਵਜਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਟੀਕਿਆਂ ਦੀ ਘਾਟ ਕਾਰਨ 60 ਦੇਸ਼ਾਂ ਵਿਚ ਟੀਕਾਕਰਨ ਰੁਕਣ ਦਾ ਖ਼ਦਸ਼ਾ

ਬ੍ਰਿਟੇਨ ਦੇ ਬਕਿੰਘਮ ਪੈਲੇਸ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਪ੍ਰਿੰਸ ਫਿਲਿਪ ਨੇ ਵਿੰਡਸਰ ਕੈਸਲ ਵਿਚ ਆਖਰੀ ਸਾਹ ਲਿਆ ਹੈ। ਪ੍ਰਿੰਸ ਦਾ ਤਾਬੂਤ ਸੈਂਟ ਜੋਰਜ ਚੈਪਲ ਵਿਚ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਵਿੰਡਸਰ ਕੈਸਲ ਵਿਚ ਹੀ ਰਹੇਗਾ।

ਇਹ ਵੀ ਪੜ੍ਹੋ : ਚਿੰਤਾਜਨਕ: ਵਿਸ਼ਵ ’ਚ 1 ਦਿਨ ’ਚ 9 ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ


cherry

Content Editor

Related News