ਪ੍ਰਿੰਸ ਹੈਰੀ ਤੇ ਮੇਗਨ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦੇ ਸਮਝੌਤੇ ''ਤੇ ਕੀਤੇ ਹਸਤਾਖਰ

01/20/2020 1:46:18 AM

ਲੰਡਨ - ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਨੇ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਲਈ ਰਸਮੀ ਸਮਝੌਤੇ 'ਤੇ ਹਸਤਾਖਰ ਕਰ ਦਿੱਤੇ ਹਨ। ਜਿਸ ਦੇ ਤਹਿਤ ਉਨ੍ਹਾਂ ਨੂੰ ਸ਼ਾਹੀ ਟਾਈਟਲ 'ਹਿਜ ਅਤੇ ਹਰ ਰਾਇਲ ਹਾਈਨੈੱਸ' (ਐਚ. ਆਰ. ਆਚ.) ਛੱਡਣਾ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਫਰਜ਼ਾਂ ਦੇ ਨਿਪਟਾਰੇ ਲਈ ਜਨਤਕ ਫੰਡ ਦਾ ਇਸਤੇਮਾਲ ਨਹੀਂ ਕਰਨ ਦਿੱਤਾ ਜਾਵੇਗਾ। ਇਸ ਸਮਝੌਤੇ ਦਾ ਅਰਥ ਹੈ ਕਿ ਜੋਡ਼ਾ ਇਕ ਅਧਿਕਾਰਤ ਸਮਰੱਥਾ ਵਿਚ ਮਹਾਰਾਣੀ ਦੀ ਨੁਮਾਇੰਦਗੀ ਨਹੀਂ ਕਰੇਗਾ। ਬਕਿੰਘਮ ਪੈਲੇਸ ਨੇ ਸ਼ਨੀਵਾਰ ਰਾਤ ਇਕ ਬਿਆਨ ਵਿਚ ਆਖਿਆ ਕਿ ਡਿਊਕ ਅਤੇ ਡਚੇਜ ਆਫ ਸਸੇਕਸ ਆਪਣੇ ਐਚ. ਆਰ. ਐਚ. ਟਾਈਟਲ ਦਾ ਇਸਤੇਮਾਲ ਨਹੀਂ ਕਰਨਗੇ ਕਿਉਂਕਿ ਹੁਣ ਉਹ ਸ਼ਾਹੀ ਪਰਿਵਾਰ ਦੇ ਕਾਰਜਕਾਰੀ ਮੈਂਬਰ ਨਹੀਂ ਹਨ।

ਮਹਾਰਾਣੀ ਏਲੀਜ਼ਾਬੇਥ-2 ਨੇ ਆਖਿਆ ਕਿ ਇਹ ਸਮਝੌਤਾ ਕਈ ਮਹੀਨਿਆਂ ਦੀ ਚਰਚਾ ਤੋਂ ਬਾਅਦ ਹੋਇਆ ਹੈ ਅਤੇ ਇਹ ਉਨ੍ਹਾਂ ਦੇ ਪੋਤੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਅੱਗੇ ਵੱਧਣ ਲਈ ਰਚਨਾਤਮਕ ਅਤੇ ਸਹਿਯੋਗਾਤਮਕ ਤਰੀਕਾ ਹੈ। ਮਹਾਰਾਣੀ ਦੇ ਨਿੱਜੀ ਬਿਆਨ ਵਿਚ ਆਖਿਆ ਗਿਆ, 'ਹੈਰੀ, ਮੇਗਨ ਅਤੇ ਆਰਚੀ ਹਮੇਸ਼ਾ ਮੇਰੇ ਪਰਿਵਾਰ ਦੇ ਬੇਹੱਦ ਪਿਆਰੇ ਮੈਂਬਰ ਰਹਿਣਗੇ। ਉਨ੍ਹਾਂ ਨੇ ਬਿਟ੍ਰੇਨ ਅਤੇ ਰਾਸ਼ਟਰ ਮੰਡਲ ਦੇਸ਼ਾਂ ਲਈ ਕੀਤੇ ਗਏ ਕਾਰਜਾਂ ਲਈ ਜੋਡ਼ੇ ਦਾ ਧੰਨਵਾਦ ਕਰਦੇ ਆਖਿਆ ਕਿ ਉਨ੍ਹਾਂ ਦੇ ਹਰ ਕਦਮ 'ਤੇ ਪਿਛਲੇ 2 ਸਾਲਾ ਤੋਂ ਜਿਸ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ, ਉਸ ਦੇ ਨਤੀਜੇ ਵੱਜੋਂ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਉਹ ਸਮਝਦੀ ਹੈ ਅਤੇ ਇਕ ਸੁਤੰਤਰ ਜ਼ਿੰਦਗੀ ਜਿਓਣ ਦੀ ਉਨ੍ਹਾਂ ਦੀ ਇੱਛਾ ਦਾ ਸਮਰਥਨ ਕਰਦੀ ਹੈ। ਮਹਾਰਾਣੀ ਨੇ ਆਖਿਆ ਕਿ ਉਨ੍ਹਾਂ ਨੂੰ ਖਾਸ ਕਰਕੇ ਮੇਗਨ 'ਤੇ ਮਾਣ ਹੈ ਜੋ ਬਹੁਤ ਜਲਦ ਪਰਿਵਾਰ ਦਾ ਹਿੱਸਾ ਬਣ ਗਈ। ਇਹ ਮੇਰੇ ਪੂਰੇ ਪਰਿਵਾਰ ਦੀ ਕਾਮਨਾ ਹੈ ਕਿ ਅੱਜ ਦੇ ਸਮਝੌਤੇ ਨਾਲ ਜੋਡ਼ੇ ਨੂੰ ਖੁਸ਼ਹਾਲ ਅਤੇ ਸ਼ਾਂਤੀਪੂਰਣ ਨਵੀਂ ਜ਼ਿੰਦਗੀ ਜਿਓਣ ਦਾ ਮੌਕਾ ਮਿਲੇ। ਪੈਲੇਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜੋਡ਼ੇ ਨੂੰ ਅਧਿਕਾਰਕ ਫੌਜੀ ਨਿਯੁਕਤੀਆਂ ਸਮੇਤ ਤਮਾਮ ਸ਼ਾਹੀ ਫਰਜ਼ ਛੱਡਣੇ ਹੋਣਗੇ।

ਪੈਲੇਸ ਨੇ ਆਖਿਆ ਕਿ ਉਹ ਮਹਾਰਾਣੀ ਦੀ ਹੁਣ ਅਧਿਕਾਰਕ ਰੂਪ ਤੋਂ ਨੁਮਾਇੰਦਗੀ ਨਹੀਂ ਕਰਨਗੇ ਪਰ ਸਸੇਕਸੇਜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਜੋ ਕੁਝ ਵੀ ਕਰਨਗੇ ਉਹ ਮਹਾਮਹਿਮ ਦੇ ਮੂਲਾਂ ਨੂੰ ਬਰਕਰਾਰ ਰੱਖਣਗੇ। ਇਸ ਨੇ ਦੱਸਿਆ ਕਿ ਜੋਡ਼ੇ ਦਾ ਕਾਰਜਾਂ ਅਤੇ ਨਿੱਜੀ ਸੰਗਠਨਾਂ ਨਾਲ ਜੁਡ਼ਾਅ ਜਾਰੀ ਰਹੇਗਾ। ਜੋਡ਼ਾ ਵਿੰਡਸਰ ਕੈਸਲ ਸਥਿਤ ਫ੍ਰੋਗਮੋਰ ਕਾਟੇਜ਼ ਦੀ ਮੁਰੰਮਤ 'ਤੇ ਖਰਚ ਹੋਏ ਟੈਕਸ ਦਾਤਾਵਾਂ ਦੇ 24 ਲੱਖ ਪਾਊਂਡ ਦੀ ਰਾਸ਼ੀ ਵਾਪਸ ਕਰਨਗੇ ਜੋ ਬਿ੍ਰਟੇਨ 'ਚ ਉਨਾਂ ਦਾ ਪਰਿਵਾਰਕ ਘਰ ਰਹੇਗਾ ਜਦ ਉਹ ਬਿ੍ਰਟੇਨ ਅਤੇ ਕੈਨੇਡਾ ਵਿਚਾਲੇ ਸਮਾਂ ਬਤੀਤ ਕਰਨਗੇ। ਪੈਲੇਸ ਨੇ ਸੁਰੱਖਿਆ ਵਿਵਸਥਾਵਾਂ 'ਤੇ ਅਤੇ ਭਵਿੱਖ ਵਿਚ ਜੋਡ਼ੇ ਲਈ ਇਸ ਬਿੱਲ ਦਾ ਭੁਗਤਾਨ ਕਰੇਗਾ, ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹੈਰੀ ਅਤੇ ਮੇਗਨ ਨੇ ਆਪਣੇ ਅਧਿਕਾਰਕ ਸਸੇਕਸ ਰਾਇਲ ਵੈੱਬਸਾਈਟ 'ਤੇ ਆਪਣਾ ਖੁਦ ਦਾ ਅਪਡੇਟ ਵੀ ਜਾਰੀ ਕੀਤਾ, ਜਿਸ ਦੇ ਸ਼ੁਰੂਆਤੀ ਸਫੇ 'ਤੇ ਐਚ. ਆਰ. ਐਚ. ਟਾਈਟਲਾਂ ਦੇ ਸੰਦਰਭ ਹਟਾ ਕੇ ਉਸ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਵੈੱਬਸਾਈਟ 'ਤੇ ਸਨਮਾਨ ਕਰਨ ਅਤੇ ਸਾਡੇ ਚੈਰਿਟੀ ਕੰਮਾਂ ਨੂੰ ਜਾਰੀ ਰੱਖਣ ਲਈ ਦੇਣ ਦੀ ਯੋਜਨਾ ਬਣਾ ਰਹੇ ਹਨ।


Khushdeep Jassi

Content Editor

Related News