ਪ੍ਰਿੰਸ ਹੈਰੀ ਵੱਲੋਂ ਬੇਟੀ ਦਾ ਨਾਮ ''ਲਿਲਿਬੇਟ'' ਰੱਖਣ ''ਤੇ ਉੱਠਿਆ ਵਿਵਾਦ

Wednesday, Jun 09, 2021 - 07:30 PM (IST)

ਲੰਡਨ (ਭਾਸ਼ਾ): ਪ੍ਰਿੰਸ ਹੈਰੀ ਨੂੰ ਆਪਣੀ ਨਵਜੰਮੀ ਬੱਚੀ ਦਾ ਨਾਮ ਆਪਣੀ ਦਾਦੀ ਮਹਾਰਾਣੀ ਐਲੀਜ਼ਬੇਥ ਦੂਜੀ ਦੇ ਉਪਨਾਮ 'ਤੇ ਲਿਲਿਬੇਟ ਰੱਖਣ ਦੇ ਮਾਮਲੇ ਵਿਚ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਨਾ ਪਿਆ। ਇਸ ਤੋਂ ਪਹਿਲਾਂ ਬਕਿੰਘਮ ਪੈਲੇਸ ਦੇ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ 95 ਸਾਲਾ ਮਹਾਰਾਣੀ ਤੋਂ ਨਾਮਕਰਨ ਦੇ ਫ਼ੈਸਲੇ ਦੇ ਬਾਰੇ ਵਿਚ ਪੁੱਛਿਆ ਨਹੀਂ ਗਿਆ ਸੀ। ਸ਼ਾਹੀ ਮਹਿਲ ਦੇ ਇਕ ਸੂਤਰ ਨੇ ਬੀ.ਬੀ.ਸੀ ਨੂੰ ਕਿਹਾ ਕਿ ਜੋੜੇ ਨੇ ਆਪਣੀ ਨਵਜੰਮੀ ਬੱਚੀ ਦੇ ਨਾਮਕਰਨ ਦੇ ਬਾਰੇ ਵਿਚ ਮਹਾਰਾਣੀ ਤੋਂ ਨਹੀਂ ਪੁੱਛਿਆ ਸੀ। ਉਹਨਾਂ ਨੇ ਇਹਨਾਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ ਕਿ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਨੇ ਨਾਮ ਦੇ ਸੰਬੰਧ ਵਿਚ ਜਨਮ ਤੋਂ ਪਹਿਲਾਂ ਹੀ ਮਹਾਰਾਣੀ ਨਾਲ ਗੱਲ ਕਰ ਲਈ ਸੀ। 

ਲਿਲਿਬੇਟ 'ਲਿਲੀ' ਡਾਇਨਾ ਮਾਊਂਟਬੈਟਨ-ਵਿੰਡਸਰ ਦਾ ਜਨਮ ਕੈਲੀਫੋਰਨੀਆ ਦੇ ਸੈਂਟਾ ਬਾਰਬਰਾ ਵਿਚ 4 ਜੂਨ ਨੂੰ ਹੋਇਆ ਸੀ ਜਿੱਥੇ ਡਿਊਕ ਅਤੇ ਡਚੇਸ ਆਫ ਸਸੈਕਸ ਹੁਣ ਰਹਿੰਦੇ ਹਨ। ਐਤਵਾਰ ਨੂੰ ਜਨਮ ਦੀ ਅਧਿਕਾਰਤ ਘੋਸ਼ਣਾ ਕੀਤੀ ਗਈ।ਡਿਊਕ ਅਤੇ ਡਚੇਸ ਆਫ ਸਸੈਕਸ ਦੇ ਬੁਲਾਰੇ ਨੇ ਕਿਹਾ,''ਡਿਊਕ ਨੇ ਘੋਸ਼ਣਾ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਗੱਲ ਕਰ ਲਈ ਸੀ।'' ਬੁਲਾਰੇ ਨੇ ਕਿਹਾ ਕਿ ਗੱਲਬਾਤ ਦੌਰਾਨ ਉਹਨਾਂ ਨੇ ਦਾਦੀ ਦੇ ਸਨਮਾਨ ਵਿਚ ਆਪਣੀ ਬੇਟੀ ਦਾ ਨਾਮ ਲਿਲਿਬੇਟ ਰੱਖਣ ਦੀ ਆਸ ਜਤਾਈ ਸੀ। ਜੇਕਰ ਉਹ ਸਮਰਥਨ ਨਹੀਂ ਕਰਦੀ ਤਾਂ ਉਹ ਇਸ ਨਾਮ ਨੂੰ ਨਹੀਂ ਰੱਖਦੇ।

ਪੜ੍ਹੋ ਇਹ ਅਹਿਮ ਖਬਰ-  ਟਰੂਡੋ ਦਾ ਵੱਡਾ ਬਿਆਨ, ਮੁਸਲਿਮ ਪਰਿਵਾਰ ਦੇ ਕਤਲ ਨੂੰ 'ਅੱਤਵਾਦੀ ਹਮਲਾ' ਦਿੱਤਾ ਕਰਾਰ (ਵੀਡੀਓ)

ਐਲੀਜ਼ਾਬੇਥ ਦੂਜੀ ਲਈ ਪਰਿਵਾਰ ਦੀ ਚੌਥੀ ਪੀੜ੍ਹੀ ਦੀ 11ਵੀਂ ਔਲਾਦ ਦੇ ਰੂਪ ਵਿਚ ਹੈਰੀ ਅਤੇ ਮੇਗਨ ਨੂੰ ਦੂਜੀ ਔਲਾਦ ਨੂੰ ਐਲੀਜ਼ਾਬੇਥ ਅਤੇ ਹੈਰੀ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦੇ ਸਨਮਾਨ ਦੇ ਤੌਰ 'ਤੇ ਲਿਲਿਬੇਟ ਡਾਇਨਾ ਨਾਮ ਦਿੱਤਾ ਗਿਆ ਹੈ। ਇਹ ਉਪਨਾਮ ਉਦੋਂ ਸਾਹਮਣੇ ਆਇਆ ਸੀ ਜਦੋਂ ਐਲੀਜ਼ਾਬੇਥ ਬਚਪਨ ਵਿਚ ਸੀ ਅਤੇ ਆਪਣਾ ਨਾਮ ਸਹੀ ਢੰਗ ਨਾਲ ਨਹੀਂ ਲੈ ਸਕਦੀ ਸੀ। ਉਹਨਾਂ ਦੇ ਦਾਦਾ ਜੌਰਜ ਪੰਚਮ ਉਹਨਾਂ ਨੂੰ ਪਿਆਰ ਨਾਲ ਲਿਲਿਬੇਟ ਬੁਲਾਉਂਦੇ ਸਨ। ਬਾਅਦ ਵਿਚ ਮਹਾਰਾਣੀ ਦੇ ਮਰਹੂਮ ਪਤੀ ਡਿਊਕ ਆਫ ਐਡਿਨਬਰਗ ਵੀ ਉਹਨਾਂ ਨੂੰ ਪਿਆਰ ਨਾਲ ਇਸੇ ਨਾਮ ਨਾਲ ਬੁਲਾਉਂਦੇ ਸਨ।


Vandana

Content Editor

Related News