ਰਾਜਕੁਮਾਰ ਹੈਰੀ ਤੇ ਮੇਗਨ ਮਾਰਕੇਲ ਸੋਸ਼ਲ ਮੀਡੀਆ ਨੂੰ ਕਹਿਣਗੇ ਅਲਵਿਦਾ
Monday, Jan 11, 2021 - 01:04 AM (IST)

ਲੰਡਨ-ਬ੍ਰਿਟੇਨ ਦੇ ਰਾਜਕੁਮਾਰ ‘ਡਿਊਕ ਆਫ ਸਸੈਕਸ’ ਹੈਰੀ ਅਤੇ ਉਨ੍ਹਾਂ ਦੀ ਪਤਨੀ ‘ਡਚੇਸ ਆਫ ਸਸੈਕਸ’ ਮੇਗਨ ਮਾਰਕੇਲ ਨੇ ਸੋਸ਼ਲ ਮੀਡੀਆ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ ਜਿਸ ਨਾਲ ਉਹ ਅਮਰੀਕਾ ’ਚ ਆਪਣੀਆਂ ਭੂਮਿਕਾਵਾਂ ’ਤੇ ਧਿਆਨ ਕੇਂਦਰਿਤ ਕਰ ਸਕਣ। ਅਖਬਾਰ ‘ਦਿ ਸੰਡੇ ਟਾਈਮਜ਼’ ਮੁਤਾਬਕ ਪਿਛਲੇ ਸਾਲ ਆਪਣੇ ਇਕ ਸਾਲ ਦੇ ਬੇਟੇ ਨਾਲ ਕਿਤੇ ਹੋਰ ਰਹਿਣ ਦੇ ਮੱਦੇਨਜ਼ਰ ਆਧਿਕਾਰਿਤ ਸ਼ਾਹੀ ਫਰਜ਼ਾਂ ਤੋਂ ਆਪਣੇ ਕਦਮ ਪਿਛੇ ਖਿਚਣ ਵਾਲਾ ਇਹ ਜੋੜਾ ਹੁਣ ਟਵਿੱਟਰ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਮੰਚਾਂ ਦਾ ਇਸਤੇਮਾਲ ਨਹੀਂ ਕਰੇਗਾ। ਕਾਰਜਕਾਰੀ ਸ਼ਾਹੀ ਮੈਂਬਰਾਂ ਦੇ ਤੌਰ ’ਤੇ ਇੰਸਟਾਗ੍ਰਾਮ ’ਤੇ ਦੋਵਾਂ ਦੇ ਇਕ ਕਰੋੜ ਤੋਂ ਜ਼ਿਆਦਾ ਫਾਲੋਅਰਸ ਹਨ।
ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ ਹਵਾਈ ਹਮਲਾ, ਇਕ ਹੀ ਪਰਿਵਾਰ ਦੇ 15 ਮੈਂਬਰਾਂ ਦੀ ਮੌਤ
ਹੈਰੀ ਅਤੇ ਮਾਰਕੇਲ ਨੇ ਅਮਰੀਕਾ ’ਚ ਆਪਣੀ ਨਵੀਂ ‘‘ਪ੍ਰਗਤੀਸ਼ੀਲ ਭੂਮਿਕਾ’’ ਤਹਿਤ ਕਥਿਤ ਤੌਰ ’ਤੇ ਸੋਸ਼ਲ ਮੀਡੀਆ ਨੂੰ ਖਾਰਿਜ ਕੀਤਾ। ਜੋੜੇ ਦੇ ਇਕ ਕਰੀਬੀ ਸੂਤਰ ਨੇ ਅਖਬਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਆਪਣੇ ਨਵੇਂ ਆਰਚਵੈਲ ਫਾਉਂਡੇਸ਼ਨ ਲਈ ਸੋਸ਼ਲ ਮੀਡੀਆ ਦੇ ਇਸਤੇਮਾਲ ਦੀ ‘ਕੋਈ ਯੋਜਨਾ ਨਹੀਂ’ ਸੀ ਅਤੇ ਵਿਅਕਤੀਗਤ ਸਮਰੱਥਾਵਾਂ ’ਚ ਵੀ ਉਨ੍ਹਾਂ ਦੇ ਇਨ੍ਹਾਂ ਮੰਚਾਂ ’ਤੇ ਵਾਪਸ ਆਉਣ ਦੀ ‘ਸੰਭਾਵਨਾ ਬੇਹਦ ਘੱਟ’ ਹੈ। ਅਜਿਹਾ ਸਮਝਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ’ਤੇ ‘ਨਫਰਤ’ ਨਾਲ ਸਾਹਮਣਾ ਹੋਣ ਦੇ ਕਾਰਣ ਉਨ੍ਹਾਂ ਦਾ ਇਸ ਤੋਂ ਮੋਹ ਭੰਗ ਹੋਇਆ।
ਇਹ ਵੀ ਪੜ੍ਹੋ -ਕੈਪੀਟਲ ਹਿੰਸਾ ’ਚ ਮਰਨ ਵਾਲਿਆਂ ਲਈ ਪੋਪ ਨੇ ਕੀਤੀ ਪ੍ਰਾਥਨਾ, ਸ਼ਾਂਤੀ ਕਾਇਮ ਕਰਨ ਦੀ ਕੀਤੀ ਅਪੀਲ
ਸਾਬਕਾ ਅਭਿਨੇਤਰੀ ਮੇਗਨ ਮਾਰਕੇਲ ਨੇ ਆਨਲਾਈਨ ਟ੍ਰੋਲਿੰਗ ਦੇ ਬੇਹਦ ਮਾੜੇ ਅਨੁਭਵ ਦਾ ਪਹਿਲਾ ਜ਼ਿਕਰ ਵੀ ਕੀਤਾ ਸੀ। ਰਾਜਕੁਮਾਰ ਹੈਰੀ ਨਾਲ 2018 ’ਚ ਵਿਆਹ ਤੋਂ ਪਹਿਲਾਂ 39 ਸਾਲਾਂ ਅਭਿਨੇਤਰੀ ਸੋਸ਼ਲ ਮੀਡੀਆ ’ਤੇ ਦਮਦਾਰ ਮੌਜੂਦਗੀ ਰੱਖਦੀ ਸੀ ਅਤੇ ਇੰਸਟਾਗ੍ਰਾਮ ’ਤੇ ਉਨ੍ਹਾਂ ਦੇ 19 ਲੱਖ ਫਾਲੋਅਰਸ ਸਨ ਤਾਂ ਟਵਿੱਟਰ ’ਤੇ ਸਾਢੇ ਤਿੰਨ ਲੱਖ ਲੋਕ ਉਨ੍ਹਾਂ ਨੂੰ ਫਾਲੋਅ ਕਰਦੇ ਸਨ ਜਦਕਿ ਉਨ੍ਹਾਂ ਦੇ ਫੇਸਬੁੱਕ ਪੇਜ਼ ਨੂੰ ਅੱਠ ਲੱਖ ਤੋਂ ਜ਼ਿਆਦਾ ‘ਲਾਈਕਸ’ ਮਿਲ ਚੁੱਕੇ ਸਨ। ਅਖਬਾਰ ਦੀ ਖਬਰ ਮੁਤਾਬਕ, ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਦੀ ਥਾਂ ਜੋੜਾ ਆਨਲਾਈਨ ਵੀਡੀਓ ਅਤੇ ਟੈਲੀਵਿਜ਼ਨ ’ਤੇ ਪੇਸ਼ਕਸ਼ ਰਾਹੀਂ ਆਪਣੇ ਪ੍ਰਚਾਰ ਕਾਰਜਾਂ ਨੂੰ ਜਾਰੀ ਰੱਖਣ ਦੇ ਚਾਹਵਾਨ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।