ਪਤਨੀ ਅਕਸ਼ਤਾ ਦੇ ਸ਼ੇਅਰ ਕਾਰਨ ਅਣਜਾਣੇ ''ਚ ਨਿਯਮਾਂ ਦੀ ਉਲੰਘਣਾ ''ਤੇ PM ਸੁਨਕ ਨੇ ਮੰਗੀ ਮੁਆਫ਼ੀ
Thursday, Aug 24, 2023 - 06:24 PM (IST)
ਲੰਡਨ (ਪੀ. ਟੀ.)- ਬ੍ਰਿਟੇਨ ਦੀ ਇਕ ਜਾਂਚ ਰਿਪੋਰਟ ਵਿਚ ਇਹ ਸਾਹਮਣੇ ਆਉਣ ਤੋਂ ਬਾਅਦ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਅਣਜਾਣੇ’ ਵਿਚ ਆਪਣੀ ਪਤਨੀ ਅਕਸ਼ਤਾ ਮੂਰਤੀ ਦੇ ਵਪਾਰਕ ਹਿੱਤਾਂ ਨੂੰ ਜਨਤਕ ਕਰਨ ਵਿਚ ਅਸਫਲ ਰਹੇ ਹਨ। ਪ੍ਰਧਾਨ ਮੰਤਰੀ ਸੁਨਕ ਨੇ ਬ੍ਰਿਟਿਸ਼ ਸੰਸਦੀ ਨਿਗਰਾਨੀ ਸੰਗਠਨ ਤੋਂ ਮੁਆਫ਼ੀ ਮੰਗੀ ਹੈ। ਪ੍ਰਧਾਨ ਮੰਤਰੀ ਸੁਨਕ ਇਹ ਐਲਾਨ ਕਰਨ ਵਿੱਚ ਅਸਫਲ ਰਹੇ ਸਨ ਕਿ ਉਨ੍ਹਾਂ ਦੀ ਪਤਨੀ ਬਾਲ ਦੇਖਭਾਲ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਸਰਕਾਰ ਦੁਆਰਾ ਫੰਡ ਕੀਤੇ ਜਾਣ ਵਾਲੇ ਅਦਾਰਿਆਂ ਵਿੱਚੋਂ ਇੱਕ ਵਿੱਚ ਇੱਕ ਸ਼ੇਅਰਧਾਰਕ ਸੀ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਕਸ ਸੰਮੇਲਨ 'ਚ ਮਿਲੇ PM ਮੋਦੀ ਅਤੇ ਸ਼ੀ ਜਿਨਪਿੰਗ, ਦੋਵਾਂ ਨੇ ਮਿਲਾਏ ਹੱਥ (ਵੀਡੀਓ)
ਇਸ ਸਬੰਧ ਵਿਚ ਸੁਨਕ 'ਤੇ ਦੋਸ਼ ਲੱਗਣ ਤੋਂ ਬਾਅਦ ਸਟੈਂਡਰਡਜ਼ ਲਈ ਸੰਸਦੀ ਕਮਿਸ਼ਨਰ ਡੇਨੀਅਲ ਗ੍ਰੀਨਬਰਗ ਨੇ ਪ੍ਰਧਾਨ ਮੰਤਰੀ ਖ਼ਿਲਾਫ਼ ਜਾਂਚ ਸ਼ੁਰੂ ਕੀਤੀ। ਸੁਨਕ (43) ਨੇ ਇੱਕ ਸੰਸਦੀ ਨਿਗਰਾਨ ਨੂੰ ਦੱਸਿਆ ਕਿ ਉਸਨੇ ਇਹ ਘੋਸ਼ਣਾ ਮੰਤਰਾਲੇ ਦੇ ਰਜਿਸਟਰ ਵਿੱਚ ਕੀਤੀ ਸੀ, ਜਿਸ ਨਾਲ ਗ੍ਰੀਨਬਰਗ ਨੇ ਇਹ ਸਿੱਟਾ ਕੱਢਿਆ ਕਿ ਸੁਨਕ ਹਿੱਤਾਂ ਦੀ ਘੋਸ਼ਣਾ ਨੂੰ ਲੈ ਕੇ ਉਲਝਣ ਵਿੱਚ ਸੀ। ਗ੍ਰੀਨਬਰਗ ਨੇ ਬੁੱਧਵਾਰ ਨੂੰ ਜਾਰੀ ਕੀਤੀ ਆਪਣੀ ਜਾਂਚ ਰਿਪੋਰਟ 'ਚ ਕਿਹਾ ਕਿ ''ਉਹ ਇਸ ਨਤੀਜੇ 'ਤੇ ਪਹੁੰਚਿਆ ਹਨ ਕਿ ਘੋਸ਼ਣਾ ਕਰਨ 'ਚ ਇਹ ਅਸਫਲਤਾ ਭੰਬਲਭੂਸੇ ਕਾਰਨ ਸੀ ਅਤੇ ਸੁਨਕ ਨੇ ਅਜਿਹਾ ਅਣਜਾਣੇ 'ਚ ਕੀਤਾ ਸੀ।'' ਹਾਲਾਂਕਿ ਸੰਸਥਾ ਦੇ ਸਟੈਂਡਿੰਗ ਆਰਡਰ ਦੇ ਮੁਤਾਬਕ ਸੁਨਕ ਨੇ ਨਿਯਮਾਂ ਦੀ ਉਲੰਘਣਾ ਨੂੰ ਸਵੀਕਾਰ ਕੀਤਾ ਅਤੇ ਇਸ ਲਈ ਮੁਆਫ਼ੀ ਮੰਗੀ। ਉਸਨੇ ਕਮਿਸ਼ਨਰ ਨੂੰ ਇੱਕ ਪੱਤਰ ਵਿੱਚ ਲਿਖਿਆ “ਮੈਂ ਅਣਜਾਣੇ ਵਿੱਚ ਹੋਈਆਂ ਇਨ੍ਹਾਂ ਗ਼ਲਤੀਆਂ ਲਈ ਮੁਆਫ਼ੀ ਮੰਗਦਾ ਹਾਂ ਅਤੇ ਤੁਹਾਡੇ ਸੁਧਾਰਾਤਮਕ ਉਪਾਵਾਂ ਨੂੰ ਸਵੀਕਾਰ ਕਰਦਾ ਹਾਂ,” ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।