ਕੈਨੇਡਾ ਦੇ ਪੀ. ਐੱਮ. ਟਰੂਡੋ ਨੇ ਲੋਕਾਂ ਨੂੰ ਕਰ ਦਿੱਤਾ ਹੈਰਾਨ, ਇਸ ਕੰਮ ''ਚ ਕੀਤੀ ਮਦਦ

Saturday, Aug 26, 2017 - 01:17 PM (IST)

ਕੈਨੇਡਾ ਦੇ ਪੀ. ਐੱਮ. ਟਰੂਡੋ ਨੇ ਲੋਕਾਂ ਨੂੰ ਕਰ ਦਿੱਤਾ ਹੈਰਾਨ, ਇਸ ਕੰਮ ''ਚ ਕੀਤੀ ਮਦਦ

ਓਨਟਾਰੀਓ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਦੀ ਸਵੇਰ ਨੂੰ ਓਨਟਾਰੀਓ ਦੇ ਟਾਊਨ ਗੋਦਰਿਚ ਗਏ, ਜਿੱਥੇ ਉਨ੍ਹਾਂ ਨੇ ਇਕ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਨਾਂ ਸੀ, 'ਸਕੂਲ ਬੈਕਪੈਕ ਪ੍ਰੋਗਰਾਮ'। ਇਸ ਪ੍ਰੋਗਰਾਮ ਨੂੰ ਦੇਖਣ ਲਈ ਟਰੂਡੋ ਗੋਦਰਿਚ ਗਏ। ਇਸ ਪ੍ਰੋਗਰਾਮ 'ਚ ਤਕਰੀਬਨ 500 ਲੋਕਾਂ ਨੇ ਹਿੱਸਾ ਲਿਆ ਸੀ। ਟਰੂਡੋ ਨੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਬੈਕਪੈਕ 'ਚ ਮਦਦ ਕੀਤੀ, ਜਿਸ 'ਚ ਕੁਝ ਜ਼ਰੂਰਤ ਦਾ ਸਾਮਾਨ ਪੈਕ ਕੀਤਾ ਜਾ ਰਿਹਾ ਸੀ। ਇਹ ਪ੍ਰੋਗਰਾਮ ਗੋਦਰਿਚ 'ਚ ਸਾਲਵੇਸ਼ਨ ਆਰਮੀ (ਮੁਕਤੀ ਫੌਜ) ਵਿਖੇ ਕੀਤਾ ਗਿਆ। 
ਇੱਥੇ ਪਹੁੰਚ ਕੇ ਟਰੂਡੋ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਉਹ ਇਕੱਠੀ ਹੋਈ ਵੱਡੀ ਭੀੜ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਟਰੂਡੋ ਗੋਦਰਿਚ ਦੇ ਮੇਅਰ ਕੇਵਿਨ ਮੌਰੀਸਨ ਨੂੰ ਵੀ ਮਿਲੇ। ਵੱਡੀ ਗਿਣਤੀ 'ਚ ਲੋਕ ਟਰੂਡੋ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਇਸ ਦੌਰਾਨ ਟਰੂਡੋ ਨੇ ਕੁਝ ਛੋਟੇ-ਛੋਟੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ।


Related News