ਅੱਜ ਪਾਕਿਸਤਾਨ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਇਮਰਾਨ ਖਾਨ
Friday, Apr 08, 2022 - 12:10 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਦੇਸ਼ ਨੂੰ ਸੰਬੋਧਨ ਕਰਨਗੇ। ਇਮਰਾਨ ਨੇ ਦੱਸਿਆ ਕਿ ਉਹ ਅੱਜ ਕੈਬਨਿਟ ਦੀ ਮੀਟਿੰਗ ਕਰਨਗੇ। ਨਾਲ ਹੀ ਉਨ੍ਹਾਂ ਨੇ ਆਪਣੀ ਪਾਰਟੀ ਪੀ.ਟੀ.ਆਈ. ਦੀ ਬੈਠਕ ਬੁਲਾਈ ਹੈ। ਇਮਰਾਨ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਲਈ ਆਖਿਰੀ ਵਾਰ ਤੱਕ ਲੜਣਗੇ।
ਦਰਅਸਲ ਇਮਰਾਨ ਖਾਨ ਨੂੰ ਵੀਰਵਾਰ ਨੂੰ ਵੱਡਾ ਝਟਕਾ ਲੱਗਿਆ। ਸੁਪਰੀਮ ਕੋਰਟ ਨੇ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਦੇ ਅਵਿਸ਼ਵਾਸ ਪ੍ਰਸਤਾਵ ਨੂੰ ਰੱਦ ਕਰਨ ਦੇ ਫ਼ੈਸਲੇ ਨੂੰ ਬਦਲ ਦਿੱਤਾ। ਨਾਲ ਹੀ ਕੋਰਟ ਨੇ 9 ਅਪ੍ਰੈਲ ਨੂੰ ਅਵਿਸ਼ਵਾਸ ਪ੍ਰਸਤਾਵ 'ਤੇ ਵੋਟਿੰਗ ਨੂੰ ਵੀ ਗਲਤ ਕਰਾਰ ਦਿੱਤਾ।
ਇਮਰਾਨ ਖਾਨ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕੈਬਨਿਟ ਅਤੇ ਪਾਰਟੀ ਦੀ ਮੀਟਿੰਗ ਬੁਲਾਈ ਹੈ। ਇਮਰਾਨ ਖਾਨ ਨੇ ਕਿਹਾ ਕਿ ਮੇਰਾ ਦੇਸ਼ ਨੂੰ ਸੰਦੇਸ਼ ਹੈ ਕਿ ਮੈਂ ਪਾਕਿਸਤਾਨ ਲਈ ਆਖਿਰੀ ਸਾਹ ਤੱਕ ਲੜਾਂਗਾ। ਉਧਰ ਪਾਕਿਸਤਾਨ ਦੇ ਸਾਬਕਾ ਪੀ.ਐੱਮ ਨਵਾਜ਼ ਸ਼ਰੀਫ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਕਿਹਾ ਕਿ ਮੈਂ ਪਾਕਿਸਤਾਨ ਕੌਮ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ। ਪਾਕਿਸਤਾਨ ਕੌਮ ਨੂੰ ਅਜਿਹੇ ਸ਼ਖਸ ਤੋਂ ਨਿਜ਼ਾਤ ਮਿਲੀ ਹੈ, ਜਿਸ ਨੇ ਪਾਕਿਸਤਾਨ ਨੂੰ ਬਿਲਕੁੱਲ ਬਰਬਾਦ ਕਰ ਦਿੱਤਾ ਅਤੇ ਜਨਤਾ ਨੂੰ ਭੁੱਖੇ ਮਾਰਿਆ ਅਤੇ ਕੰਗਾਲ ਕਰ ਦਿੱਤਾ ਹੈ। ਅੱਜ ਦਾ ਦਿਨ ਪਾਕਿਸਤਾਨ ਲਈ ਬਹੁਤ ਚੰਗਾ ਦਿਨ ਹੈ'।