ਖੱਬੇਪੱਖੀ ਗਠਜੋੜ ਦੀ ਜਿੱਤ ਤੋਂ ਬਾਅਦ PM ਗੈਬਰੀਅਲ ਅਟਲ ਦੇਣਗੇ ਅਸਤੀਫ਼ਾ
Monday, Jul 08, 2024 - 05:08 PM (IST)
ਪੈਰਿਸ (ਏਜੰਸੀ)- ਫਰਾਂਸ 'ਚ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ 'ਚ ਜ਼ਿਆਦਾਤਰ ਸੀਟਾਂ 'ਤੇ ਝੁਕਾਅ ਵਾਲੇ ਗਠਜੋੜ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਖੱਬੇਪੱਖੀ ਝੁਕਾਅ ਵਾਲਾ ਨਵਾਂ ਗਠਜੋੜ 'ਨਿਊ ਪਾਪੁਲਰ ਫਰੰਟ' ਸਭ ਤੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਬਹੁਮਤ ਤੋਂ ਪਿੱਛੇ ਰਹਿ ਗਿਆ ਹੈ ਪਰ ਉਹ ਦੱਖਣਪੰਥੀ 'ਨੈਸ਼ਨਲ ਰੈਲੀ' ਤੋਂ ਬਹੁਤ ਅੱਗੇ ਹੈ।
ਦੱਖਣਪੰਥੀ ਨੈਸ਼ਨਲ ਰੈਲੀ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਦੀ ਮੱਧਮਾਰਗੀ ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਵੋਟਿੰਗ ਦਾ ਫ਼ੀਸਦੀ ਬਹੁਤ ਵੱਧ ਰਿਹਾ। ਸੰਸਦੀ ਚੋਣਾਂ ਦੇ ਇਨ੍ਹਾਂ ਨਤੀਜਿਆਂ ਕਾਰਨ ਫਰਾਂਸ 'ਚ ਤ੍ਰਿਸ਼ੰਕੁ ਸੰਸਦ ਦੀ ਸਥਿਤੀ ਪੈਦਾ ਹੋ ਗਈ ਹੈ। ਯੂਰਪੀ ਸੰਘ ਦੇ ਮੁੱਖ ਦੇਸ਼ ਅਤੇ ਓਲੰਪਿਕ ਖੇਡਾਂ ਦੇ ਮੇਜ਼ਬਾਨ ਦੇਸ਼ 'ਚ ਰਾਜਨੀਤਕ ਗਤੀਰੋਧ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e