ਪ੍ਰੀਗੋਝਿਨ ਨੂੰ ਕਾਇਰ ਅਤੇ ਧੋਖੇਬਾਜ਼ ਦੱਸ ਰਹੇ ਉਸ ਦੇ ਵੈਗਨਰ ਲੜਾਕੇ

06/27/2023 1:57:24 AM

ਮਾਸਕੋ (ਵਿਸ਼ੇਸ਼)-ਵੈਗਨਰ ਸਮੂਹ ਦੇ ਸਾਬਕਾ ਚੀਫ ਯੇਵਗੇਨੀ ਪ੍ਰੀਗੋਝਿਨ ਨੂੰ ਹੁਣ ਉਸ ਦੇ ਲੜਾਕੇ ਹੀ ਕਾਇਰ ਅਤੇ ਧੋਖੇਬਾਜ਼ ਕਹਿ ਰਹੇ ਹਨ। ਪ੍ਰੀਗੋਝਿਨ ਨੇ ਸ਼ਨੀਵਾਰ ਨੂੰ ਬਗਾਵਤ ਕਰਦੇ ਹੋਏ ਵੈਗਨਰ ਸਮੂਹ ਦੇ ਲੜਾਕਿਆਂ ਨੂੰ ਮਾਸਕੋ ਵੱਲ ਵਧਣ ਦਾ ਹੁਕਮ ਦਿੱਤਾ ਸੀ ਪਰ ਕੁਝ ਹੀ ਘੰਟਿਆਂ ’ਚ ਕ੍ਰੈਮਲਿਨ ਨਾਲ ਸਮਝੌਤਾ ਕਰ ਲਿਆ। ਪ੍ਰੀਗੋਝਿਨ ਨੇ ਸਮਝੌਤਾ ਕਰ ਕੇ ਆਪਣੀ ਜਾਨ ਤਾਂ ਬਚਾ ਲਈ ਪਰ ਆਪਣੇ ਵੈਗਨਰ ਸਮੂਹ ਨੂੰ ਗੁਆ ਦਿੱਤਾ। ਕੱਲ੍ਹ ਤੱਕ ਜੋ ਲੜਾਕੇ ਉਸ ਨੂੰ ਆਪਣਾ ਹੀਰੋ ਮੰਨਦੇ ਸਨ, ਹੁਣ ਉਹ ਉਸ ’ਤੇ ਕਾਇਰ ਹੋਣ ਅਤੇ ਧੋਖਾ ਦੇਣ ਦਾ ਦੋਸ਼ ਲਾ ਰਹੇ ਹਨ।

ਵੈਗਨਰ ਸਮੂਹ ਵੱਲੋਂ ਇਕ ਸੋਸ਼ਲ ਮੀਡੀਆ ਚੈਨਲ ’ਤੇ ਪੋਸਟ ਕੀਤੇ ਗਏ ਵੀਡੀਓ ’ਚ ਕਿਹਾ ਗਿਆ ਹੈ ਕਿ ਮਾਸਕੋ ਵੱਲ ਵਧਣ ਦੇ ਫੈਸਲੇ ਤੋਂ ਪਿੱਛੇ ਹਟਣ ਦਾ ਪ੍ਰੀਗੋਝਿਨ ਦਾ ਫੈਸਲਾ ਕਾਇਰਤਾ ਸੀ। ਹੁਣ ਸਮੂਹ ਦੇ ਹਰ ਲੜਾਕੇ ਨੂੰ ਰੂਸੀ ਫੌਜ ਦੀ ਪ੍ਰਤੀਕਿਰਿਆ ਝੱਲਣੀ ਪਵੇਗੀ। ਪ੍ਰੀਗੋਝਿਨ ਨੇ ਕ੍ਰੈਮਲਿਨ ਨਾਲ ਡੀਲ ਕਰ ਕੇ ਲੜਾਕਿਆਂ ਨਾਲ ਡਬਲ ਕ੍ਰਾਸ ਕੀਤਾ। ਲੜਾਕੇ ਉਸ ਦੇ ਲਈ ਜਾਨ ਦੇਣ ਲਈ ਤਿਆਰ ਸਨ ਪਰ ਉਸ ਨੇ ਹੀ ਪੂਰਾ ਪਹੀਆ ਦੂਜੀ ਦਿਸ਼ਾ ’ਚ ਘੁਮਾ ਦਿੱਤਾ। ਹਾਲਾਂਕਿ ਕ੍ਰੈਮਲਿਨ ਨਾਲ ਹੋਈ ਡੀਲ ’ਚ ਬਗਾਵਤ ਲਈ ਵੈਗਨਰ ਲੜਾਕਿਆਂ ਅਤੇ ਪ੍ਰੀਗੋਝਿਨ ’ਤੇ ਕੋਈ ਮੁਕੱਦਮਾ ਨਹੀਂ ਚਲਾਇਆ ਜਾਵੇਗਾ ਪਰ ਰੂਸੀ ਸਮਾਚਾਰ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪੁਰਾਣੇ ਸਾਰੇ ਮਾਮਲੇ ਖੋਲ੍ਹੇ ਜਾਣਗੇ।


Manoj

Content Editor

Related News