ਪਾਕਿਸਤਾਨ 'ਚ ਅਦਰਕ 1,000 ਰੁਪਏ ਪ੍ਰਤੀ ਕਿਲੋ
Tuesday, Dec 15, 2020 - 11:42 PM (IST)
ਇਸਲਾਮਾਬਾਦ (ਇੰਟ.)- ਪਾਕਿਸਤਾਨ ਵਿਚ ਸਬਜ਼ੀਆਂ ਦੀ ਕੀਮਤ ਵਿਚ ਆਈ ਭਾਰੀ ਤੇਜ਼ੀ ਕਾਰਣ ਲੋਕ ਬੇਹੱਦ ਪ੍ਰੇਸ਼ਾਨ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਖੰਡ ਦੀ ਕੀਮਤ ਨੂੰ ਘੱਟ ਕਰਨ ਦਾ ਦਾਅਵਾ ਕਰ ਕੇ ਆਪਣੀ ਪਿੱਠ ਥਾਪੜ ਰਹੇ ਹਨ। ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ਦਾ ਵੀਡੀਓ ਟਵੀਟ ਕਰ ਕੇ ਮੰਗਲਵਾਰ ਦੱਸਿਆ ਕਿ ਰਾਵਲ ਪਿੰਡੀ ਵਿਚ ਇਕ ਕਿੱਲੋ ਅਦਰਕ 1000 ਰੁਪਏ ਕਿਲੋ ਦਾ ਵਿਕ ਰਿਹਾ ਹੈ। ਸ਼ਿਮਲਾ ਮਿਰਚ ਦੀ ਕੀਮਤ ਵੀ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ -ਐਪਲ ਨੇ ਜਾਰੀ ਕੀਤਾ iOS 14.3 ਅਪਡੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ
ਇਕ ਮਹੀਨਾ ਪਹਿਲਾਂ ਹੀ ਪਾਕਿਸਤਾਨ ਵਿਚ ਆਟੇ ਨੂੰ ਲੈ ਕੇ ਹਾਹਾਕਾਰ ਮਚੀ ਸੀ। ਦੋ ਦਿਨ ਪਹਿਲਾਂ ਹੀ ਇਮਰਾਨ ਖਾਨ ਨੇ ਟਵੀਟ ਕਰ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਵਿਚ ਖੰਡ ਹੁਣ 81 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਉਨ੍ਹਾਂ ਕੀਮਤ ਨੂੰ ਘੱਟ ਕਰਨ ਲਈ ਬਣਾਈ ਗਈ ਆਪਣੀ ਟੀਮ ਦੀ ਵੀ ਸ਼ਲਾਘਾ ਕੀਤੀ ਸੀ।
ਇਹ ਵੀ ਪੜ੍ਹੋ -ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ 10 ਦਿਨਾਂ ਤੱਕ ਰਹਿੰਦੈ ਵਧੇਰੇ ਖਤਰਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।