ਰਾਸ਼ਟਰਪਤੀ ਟਰੰਪ ਤੇ ਪ੍ਰਧਾਨ ਮੰਤਰੀ ਮੋਦੀ ਦੀ ਮਿਲਣੀ ਭਾਰਤ ਦੇ ਹਿੱਤਾਂ ਲਈ ਕਾਰਗਰ ਸਾਬਤ ਹੋਵੇਗੀ : ਜੱਸੀ

06/25/2017 4:02:44 PM

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਡਾਇਵਰਸਿਟੀ ਗਰੁੱਪ ਟਰੰਪ ਦੇ ਰਾਸ਼ਟਰੀ ਟੀਮ ਮੈਂਬਰ ਜਸਦੀਪ ਸਿੰਘ ਜੱਸੀ ਜੋ ਸਿਖਸ ਫਾਰ ਟਰੰਪ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ। ਉਨ੍ਹਾਂ ਅੱਜ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਟਰੰਪ ਸਾਹਿਬ ਭਾਰਤ ਦੇ ਮੁਰੀਦ ਹਨ ਅਤੇ ਉਹ ਭਾਰਤ ਦੀਆਂ ਕਈ ਗੱਲਾਂ ਤੋਂ ਪ੍ਰਭਾਵਿਤ ਹਨ ਜਿਸ ਕਰਕੇ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਵਾਸ਼ਿੰਗਟਨ ਸਥਿਤ ਵਾਈਟ ਹਾਊਸ 'ਚ ਕਰ ਰਹੇ ਹਨ। ਜਿੱਥੇ ਇਹ ਮਿਲਣੀ ਕਈ ਮੁੱਦਿਆਂ ਤੇ ਅਹਿਮ ਫੈਸਲੇ ਲੈਣ ਵਿੱਚ ਸਹਾਈ ਹੋਵੇਗੀ, ਉੱਥੇ ਭਾਰਤ ਅਤੇ ਅਮਰੀਕਾ ਦੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਲਾਹੇਵੰਦ ਮਿਲਣੀ ਰਹੇਗੀ।
ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਲੇਟੀ ਮੀਟਿੰਗ ਸਮੇਂ ਸਿੱਖਾਂ ਦੇ ਵਫਦ ਨੂੰ ਮੋਦੀ ਸਾਹਿਬ ਨੇ ਅਹਿਮ ਸਮਾਂ ਦੇ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਦੇਣ ਦਾ ਵਾਅਦਾ ਕੀਤਾ ਸੀ, ਜਿਨ੍ਹਾਂ ਵਿੱਚ ਕੁਝ ਮੰਗਾਂ ਤੇ ਗੌਰ ਫਰਮਾਉਣਾ ਬਾਕੀ ਹੈ। ਉਨਾ ਵਿੱਚੋ ਇਕ ਹਰੇਕ ਪ੍ਰਵਾਸੀ ਨੂੰ ਪਾਸਪੋਰਟ ਦੇਣਾ, ਕਿਉਂਕਿ ਪਾਸਪੋਰਟ ਇੱਕ ਪਹਿਚਾਣ ਪੱਤਰ ਹੈ ਜਿਸ ਨਾਲ ਪ੍ਰਵਾਸੀਆਂ ਦੇ ਕਈ ਮਸਲੇ ਸੁਲਝਦੇ ਹਨ। ਪਰ ਇਸ ਸਬੰਧੀ ਸਰਲ ਨੀਤੀ ਨਹੀਂ ਹੈ ਜਿਸ ਕਰਕੇ ਸੈਂਕੜੇ ਭਾਰਤੀ ਦੁਬਿਧਾ ਵਿੱਚ ਹਨ। ਜਦਕਿ ਦੂਸਰੇ ਸਾਰੇ ਮੁਲਕ ਭਾਰਤ ਨੂੰ ਛੱਡ ਪਾਸਪੋਰਟ ਆਪਣੇ ਹਰੇਕ ਨਾਗਰਿਕ ਨੂੰ ਦਿੰਦੇ ਹਨ। ਮੋਦੀ ਸਾਹਿਬ ਇਸ ਸਬੰਧੀ ਆਪਣੀ ਨੀਤੀ ਸਪੱਸ਼ਟ ਕਰਨ। ਦੂਜਾ 1984 ਦੇ ਦੋਸ਼ੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਸਜ਼ਾ ਨਹੀਂ ਦਿੱਤੀ, ਇਸ ਸਬੰਧੀ ਕਾਰਵਾਈ ਕਰਨ। 
ਅਖੀਰ ਵਿੱਚ ਭਾਰਤੀਆਂ ਦੀ ਮੰਗ ਹੈ ਕਿ ਭਾਰਤੀ ਅੰਬੈਸੀ ਦੀ ਹਾਲਤ ਖਸਤਾ ਹੈ ਇਸ ਨੂੰ ਅਧੁਨਿਕ ਦਿੱਖ ਦੇ ਕੇ ਭਾਰਤੀ ਦੀ ਸ਼ਕਤੀ ਨੂੰ ਉਭਾਰਨ ਲਈ ਫੈਸਲਾ ਕਰਨ ਕਿਉਂਕਿ ਭਾਰਤੀ ਅੰਬੈਸੀ ਦੀ ਹਾਲਤ ਅੱਤ ਖਸਤਾ ਹੋਣ ਕਰਕੇ ਭਾਰਤੀ ਨਮੋਸ਼ੀ ਮਹਿਸੂਸ ਕਰਦੇ ਹਨ।


Related News