ਰਾਸ਼ਟਰਪਤੀ ਕੋਵਿੰਦ ਨੇ ਬੰਗਲਾਦੇਸ਼ ’ਚ ਇਤਿਹਾਸਕ ਸ਼੍ਰੀ ਰਮਣਾ ਕਾਲੀ ਮੰਦਰ ਦਾ ਕੀਤਾ ਉਦਘਾਟਨ

Friday, Dec 17, 2021 - 03:48 PM (IST)

ਰਾਸ਼ਟਰਪਤੀ ਕੋਵਿੰਦ ਨੇ ਬੰਗਲਾਦੇਸ਼ ’ਚ ਇਤਿਹਾਸਕ ਸ਼੍ਰੀ ਰਮਣਾ ਕਾਲੀ ਮੰਦਰ ਦਾ ਕੀਤਾ ਉਦਘਾਟਨ

ਢਾਕਾ (ਭਾਸ਼ਾ)-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਤਿਹਾਸਕ ਸ਼੍ਰੀ ਰਮਣਾ ਕਾਲੀ ਮੰਦਰ ਦਾ ਇਥੇ ਸ਼ੁੱਕਰਵਾਰ ਉਦਘਾਟਨ ਕੀਤਾ ਅਤੇ ਉਸ ਨੂੰ ਭਾਰਤ ਤੇ ਬੰਗਲਾਦੇਸ਼ ਦੇ ਲੋਕਾਂ ਵਿਚਕਾਰ ਸੱਭਿਆਚਾਰਕ ਅਤੇ ਅਧਿਆਤਮਿਕ ਬੰਧਨ ਦਾ ਪ੍ਰਤੀਕ ਦੱਸਿਆ। ਇਸ ਮੰਦਰ ਨੂੰ ਪਾਕਿਸਤਾਨੀ ਫੌਜ ਨੇ ਸਾਲ 1971 ’ਚ ਢਾਹ ਦਿੱਤਾ ਸੀ। ਮੰਦਰ ਦਾ ਨਵੀਨੀਕਰਨ ਕੀਤਾ ਗਿਆ ਹੈ। ਕੋਵਿੰਦ ਬੰਗਲਾਦੇਸ਼ ਦੇ ਰਾਸ਼ਟਰਪਤੀ ਐੱਮ. ਅਬਦੁਲ ਹਾਮਿਦ ਦੇ ਸੱਦੇ 'ਤੇ ਆਪਣੀ ਪਹਿਲੀ ਸਰਕਾਰੀ ਯਾਤਰਾ ’ਤੇ ਢਾਕਾ ਪਹੁੰਚੇ ਹਨ। ਉਹ 1971 ’ਚ ਪਾਕਿਸਤਾਨ ਤੋਂ ਬੰਗਲਾਦੇਸ਼ ਦੀ ਆਜ਼ਾਦੀ ਦੇ ਗੋਲਡਨ ਜੁਬਲੀ ਜਸ਼ਨਾਂ ’ਚ ਹਿੱਸਾ ਲੈ ਰਹੇ ਹਨ। ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਸਵਿਤਾ ਕੋਵਿੰਦ ਨੇ ਵੀ ਬਹਾਲ ਕੀਤੇ ਗਏ ਮੰਦਰ ’ਚ ਪੂਜਾ ਕੀਤੀ। 1971 ’ਚ ਪਾਕਿਸਤਾਨੀ ਫੌਜ ਨੇ 'ਆਪ੍ਰੇਸ਼ਨ ਸਰਚਲਾਈਟ' ਤਹਿਤ ਮੰਦਰ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਸੀ। ਕੁਝ ਰਿਪੋਰਟਾਂ ਦੇ ਅਨੁਸਾਰ, ਮੰਦਿਰ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਇਸ ਘਟਨਾ ’ਚ ਮੰਦਰ ਵਿੱਚ ਰਹਿਣ ਵਾਲੇ ਸ਼ਰਧਾਲੂ ਅਤੇ ਕਈ ਲੋਕ ਮਾਰੇ ਗਏ ਸਨ।

ਮੰਦਰ ਦਾ ਉਦਘਾਟਨ ਕਰਨ ਤੋਂ ਬਾਅਦ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਕੋਵਿੰਦ ਨੇ ਕਿਹਾ ਕਿ ਉਹ ਇਸ ਨੂੰ "ਮਾਂ ਕਾਲੀ ਦੇ ਆਸ਼ੀਰਵਾਦ" ਵਜੋਂ ਦੇਖਦੇ ਹਨ। ਮੈਨੂੰ ਇਸ ਦਾ ਉਦਘਾਟਨ ਕਰਨ ਦਾ ਸੁਭਾਗ ਮਿਲਿਆ ਹੈ। ਮੈਂ ਇਸ ਨੂੰ ਮਾਂ ਕਾਲੀ ਦੇ ਆਸ਼ੀਰਵਾਦ ਵਜੋਂ ਦੇਖਦਾ ਹਾਂ।'' ਕੋਵਿੰਦ ਨੇ ਕਿਹਾ, ''ਮੈਨੂੰ ਦੱਸਿਆ ਗਿਆ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਅਤੇ ਲੋਕਾਂ ਨੇ ਇਸ ਮੰਦਰ ਦੀ ਬਹਾਲੀ ’ਚ ਮਦਦ ਕੀਤੀ, ਜਿਸ ਨੂੰ ਪਾਕਿਸਤਾਨੀ ਫੌਜ ਨੇ ਮੁਕਤੀ ਸੰਗਰਾਮ ’ਚ ਢਾਹ ਦਿੱਤਾ ਸੀ।   ਉਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਮਾਰੇ ਗਏ ਸਨ। ਰਾਸ਼ਟਰਪਤੀ ਨੇ ਕਿਹਾ ਕਿ ਇਹ ਮੰਦਰ ਭਾਰਤ ਅਤੇ ਬੰਗਲਾਦੇਸ਼ ਦੇ ਲੋਕਾਂ ਵਿਚਕਾਰ ਸੱਭਿਆਚਾਰਕ ਅਤੇ ਅਧਿਆਤਮਿਕ ਬੰਧਨ ਦਾ ਪ੍ਰਤੀਕ ਹੈ। "ਇਹ ਮੇਰੀ ਬੰਗਲਾਦੇਸ਼ ਯਾਤਰਾ ਦੇ ਸ਼ੁੱਭ ਅੰਤ ਨੂੰ ਦਰਸਾਉਂਦਾ ਹੈ।" ਭਾਰਤ ਨੇ ਮੰਦਰ ਨੂੰ ਬਹਾਲ ਕਰਨ ਵਿਚ ਮਦਦ ਕੀਤੀ। ਮੁਸਲਿਮ ਬਹੁਲਤਾ ਵਾਲੇ ਬੰਗਲਾਦੇਸ਼ ’ਚ ਹਿੰਦੂਆਂ ਦੀ ਆਬਾਦੀ 10 ਫੀਸਦੀ ਹੈ। ਦੇਸ਼ ਦੀ ਕੁਲ ਆਬਾਦੀ 16.9 ਕਰੋੜ ਹੈ।

 


author

Manoj

Content Editor

Related News