ਨੇਪਾਲ ਚੋਣਾਂ : ਦੇਉਬਾ ਨੇ ਪ੍ਰਾਪਤ ਕੀਤੀ ਆਸਾਨ ਜਿੱਤ

12/10/2017 4:13:35 PM

ਕਾਠਮਾਂਡੂ (ਵਾਰਤਾ)— ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਨੇ ਦਰਦੇਲਧੁਰਾ-1 ਸੰਸਦੀ ਚੋਣ ਖੇਤਰ ਵਿਚ ਆਪਣੇ ਵਿਰੋਧੀ ਨੂੰ ਕਾਫੀ ਵੱਡੇ ਅੰਤਰ ਨਾਲ ਹਰਾਉਂਦੇ ਹੋਏ ਜਿੱਤ ਹਾਸਲ ਕੀਤੀ। ਐਤਵਾਰ ਨੂੰ ਪ੍ਰਕਾਸ਼ਿਤ ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਦੇਉਬਾ ਨੇ ਆਪਣੇ ਨਜ਼ਦੀਕੀ ਵਿਰੋਧੀ ਸੀ. ਪੀ. ਐੱਨ. (ਮਾਅੋਵਾਦੀ ਸੈਂਟਰ) ਦੇ ਖਗਰਾਜ ਭੱਟਾ ਨੂੰ 6929 ਵੋਟਾਂ ਦੇ ਅੰਤਰ ਨਾਲ ਹਰਾਇਆ। ਦੇਉਬਾ ਨੂੰ 28,464 ਵੋਟ ਮਿਲੇ ਜਦਕਿ ਭੱਟਾ ਨੂੰ 21,115 ਵੋਟ ਪਏ।


Related News