ਰਾਸ਼ਟਰਪਤੀ ਜੋਅ ਬਾਈਡੇਨ ਰੂਸ-ਯੂਕ੍ਰੇਨ ਤਣਾਅ ''ਤੇ ਅਮਰੀਕਾ ਨੂੰ ਕਰਨਗੇ ਸੰਬੋਧਨ

Tuesday, Feb 22, 2022 - 10:39 PM (IST)

ਰਾਸ਼ਟਰਪਤੀ ਜੋਅ ਬਾਈਡੇਨ ਰੂਸ-ਯੂਕ੍ਰੇਨ ਤਣਾਅ ''ਤੇ ਅਮਰੀਕਾ ਨੂੰ ਕਰਨਗੇ ਸੰਬੋਧਨ

ਇੰਟਰਨੈਸ਼ਨਲ ਡੈਸਕ : ਰੂਸ-ਯੂਕ੍ਰੇਨ ਤਣਾਅ 'ਤੇ ਰਾਸ਼ਟਰਪਤੀ ਜੋਅ ਬਾਈਡੇਨ ਅੱਜ ਰਾਤ 12.30 ਵਜੇ ਅਮਰੀਕਾ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਰੂਸ 'ਤੇ ਸਖ਼ਤ ਪਾਬੰਦੀਆਂ ਦਾ ਐਲਾਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਹੁਣ ਪੂਰਬੀ ਯੂਕ੍ਰੇਨ 'ਚ ਰੂਸੀ ਸੈਨਿਕਾਂ ਦੀ ਤਾਇਨਾਤੀ ਦਾ ਹਵਾਲਾ ਦਿੰਦਿਆਂ ਰੂਸ ਦੇ ਇਸ ਕਦਮ ਨੂੰ ‘ਹਮਲਾਵਰ’ ਕਰਾਰ ਦਿੱਤਾ ਹੈ। ਯੂਕ੍ਰੇਨ ਸੰਕਟ ਦੀ ਸ਼ੁਰੂਆਤ ਵਿੱਚ ਅਮਰੀਕਾ ਇਸ ਸ਼ਬਦ ਦੀ ਵਰਤੋਂ ਕਰਨ ਤੋਂ ਝਿਜਕਦਾ ਰਿਹਾ ਹੈ।

ਇਹ ਵੀ ਪੜ੍ਹੋ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਇਸ ਦੇ ਨਾਲ ਹੀ ਰਾਸ਼ਟਰਪਤੀ ਜੋ ਬਾਈਡੇਨ ਨੇ ਕਿਹਾ ਕਿ ਇਸ ਕਦਮ ਦੇ ਨਤੀਜੇ ਵਜੋਂ ਅਮਰੀਕਾ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਏਗਾ। ਕਈ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਪੂਰਬੀ ਯੂਕ੍ਰੇਨ ਦੇ ਬਾਗੀਆਂ ਦੇ ਕੰਟਰੋਲ ਵਾਲੇ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਤੋਂ ਬਾਅਦ ਰੂਸੀ ਫੌਜਾਂ ਨੇ ਇਨ੍ਹਾਂ ਖੇਤਰਾਂ 'ਚ ਦਾਖਲਾ ਲਿਆ ਸੀ ਪਰ ਕੁਝ ਨੇਤਾਵਾਂ ਨੇ ਸੰਕੇਤ ਦਿੱਤਾ ਕਿ ਇਹ ਯੂਕ੍ਰੇਨ ਲਈ ਖ਼ਤਰੇ ਦੇ ਬਰਾਬਰ ਨਹੀਂ ਹੈ। ਹਾਲਾਂਕਿ ਵ੍ਹਾਈਟ ਹਾਊਸ ਨੇ ਆਪਣੇ ਰੁਖ 'ਚ ਬਦਲਾਅ ਦੇ ਸੰਕੇਤ ਦਿੱਤੇ ਹਨ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਵਿਵਾਦ 'ਤੇ UN 'ਚ ਬੋਲਿਆ ਭਾਰਤ- ਸਰਹੱਦ 'ਤੇ ਵਧਦਾ ਵਿਵਾਦ ਚਿੰਤਾ ਦਾ ਵਿਸ਼ਾ

ਪ੍ਰਮੁੱਖ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਹਨ ਫਿਨਰ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਇਹ ਹਮਲੇ ਦੀ ਸ਼ੁਰੂਆਤ ਹੈ। ਯੂਕ੍ਰੇਨ 'ਤੇ ਰੂਸ ਵੱਲੋਂ ਨਵੇਂ ਹਮਲੇ ਦੀ ਸ਼ੁਰੂਆਤ।'' ਇਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਜ਼ਮੀਨੀ ਸਥਿਤੀ ਨੂੰ ਦੇਖਦਿਆਂ ਵ੍ਹਾਈਟ ਹਾਊਸ ਨੇ ਰੂਸ ਦੀ ਕਾਰਵਾਈ ਨੂੰ ''ਹਮਲਾਵਰ'' ਕਹਿਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਗੁਰੂਆਂ, ਪੀਰਾਂ ਦੀ ਧਰਤੀ 'ਤੇ ਪਲ਼ੀ ਪੰਜਾਬੀ ਮਾਂ-ਬੋਲੀ ਦੀ ਹਾਲਤ ਤਰਸਯੋਗ ਬਣ ਗਈ ਹੈ : ਸੁਰਜੀਤ ਸਿੰਘ ਫਲੋਰਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News