ਰਾਸ਼ਟਰਪਤੀ ਬਾਈਡੇਨ ਨੇ ਜੈਫ ਜੈਂਟਸ ਨੂੰ ਵ੍ਹਾਈਟ ਹਾਊਸ ਦਾ ਨਵਾਂ ‘ਚੀਫ਼ ਆਫ਼ ਸਟਾਫ’ ਕੀਤਾ ਨਿਯੁਕਤ
Saturday, Jan 28, 2023 - 05:02 AM (IST)

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਆਪਣੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ 56 ਸਾਲਾ ਜੈਫ ਜੈਂਟਸ ਨੂੰ ਵ੍ਹਾਈਟ ਹਾਊਸ ਦਾ ਨਵਾਂ 'ਚੀਫ ਆਫ ਸਟਾਫ' ਨਿਯੁਕਤ ਕੀਤਾ ਹੈ। ਸਾਬਕਾ ਰਾਸ਼ਟਰਪਤੀ ਓਬਾਮਾ ਦੀ ਸਰਕਾਰ ’ਚ ਕੰਮ ਕਰ ਚੁੱਕੇ ਜੈਂਟਸ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਇਕ ਵੱਡੀ ਮੁਹਿੰਮ ਚਲਾਈ ਸੀ। ਜੈਂਟਸ ਰੋਨ ਕਲੇਨ ਦੀ ਥਾਂ ਲੈਣਗੇ, ਜੋ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਇਸ ਅਹੁਦੇ ’ਤੇ ਰਹੇ ਹਨ। ਬਾਈਡੇਨ ਨੇ ਕਿਹਾ ਕਿ ਅਗਲੇ ਹਫ਼ਤੇ ਵ੍ਹਾਈਟ ਹਾਊਸ ’ਚ ਇਕ ਅਧਿਕਾਰਤ ਪਰਿਵਰਤਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ
ਉਨ੍ਹਾਂ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਜੈੱਫ ਰੋਨ ਦੀ ਚੁਸਤ ਅਤੇ ਅਣਥੱਕ ਲੀਡਰਸ਼ਿਪ ਦੀ ਮਿਸਾਲ ਨੂੰ ਜਾਰੀ ਰੱਖਾਂਗੇ ਕਿਉਂਕਿ ਅਸੀਂ ਹਰ ਰੋਜ਼ ਲੋਕਾਂ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਇਥੇ ਲੋਕਾਂ ਦੀ ਸੇਵਾ ਕਰਨ ਲਈ ਭੇਜੇ ਗਏ ਹਨ।’’ ਬਾਈਡੇਨ ਨੇ ਕਿਹਾ ਕਿ ਉਹ ਕਲੈਨ ਨੂੰ ਉਦੋਂ ਤੋਂ ਜਾਣਦੇ ਹਨ, ਜਦੋਂ ਉਹ ਵਿਧੀ ਵਿਸ਼ੇ ਦੇ ਵਿਦਿਆਰਥੀ ਦੇ ਤੌਰ ’ਤੇ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ : ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ’ਚ ਪਏ ਵੈਣ, ਢਾਈ ਸਾਲਾ ਬੱਚੀ ਦੀ ਇੰਝ ਗਈ ਜਾਨ