ਰਾਸ਼ਟਰਪਤੀ ਬਾਈਡੇਨ ਨੇ 2024 'ਚ ਚੋਟੀ ਦੇ ਅਹੁਦੇ ਲਈ ਦੁਬਾਰਾ ਦਾਅਵੇਦਾਰੀ ਦਾ ਕੀਤਾ ਐਲਾਨ (ਵੀਡੀਓ)

Tuesday, Apr 25, 2023 - 05:42 PM (IST)

ਰਾਸ਼ਟਰਪਤੀ ਬਾਈਡੇਨ ਨੇ 2024 'ਚ ਚੋਟੀ ਦੇ ਅਹੁਦੇ ਲਈ ਦੁਬਾਰਾ ਦਾਅਵੇਦਾਰੀ ਦਾ ਕੀਤਾ ਐਲਾਨ (ਵੀਡੀਓ)

ਵਾਸ਼ਿੰਗਟਨ (ਭਾਸ਼ਾ)- ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਉਣ ਦੇ ਤਿੰਨ ਸਾਲ ਤੋਂ ਵੀ ਘੱਟ ਸਮੇਂ ਬਾਅਦ ਇਕ ਵਾਰ ਫਿਰ ਮੰਗਲਵਾਰ ਨੂੰ 2024 ਵਿੱਚ ਚੋਟੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਉਸਨੇ ਅਮਰੀਕੀਆਂ ਨੂੰ ਜਮਹੂਰੀਅਤ ਨੂੰ ਬਚਾਉਣ ਅਤੇ "ਕੰਮ ਪੂਰਾ ਕਰਨ" ਲਈ ਉਸ ਨੂੰ ਦੁਬਾਰਾ ਚੁਣਨ ਲਈ ਅਪੀਲ ਕਰਦਿਆਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਡੈਮੋਕਰੇਟ ਬਾਈਡੇਨ (80) ਨੇ ਇਹ ਐਲਾਨ ਤਿੰਨ ਮਿੰਟ ਦੇ ਪ੍ਰਚਾਰ ਵੀਡੀਓ ਵਿੱਚ ਕੀਤਾ। ਇਸ ਵੀਡੀਓ ਦੀ ਸ਼ੁਰੂਆਤ ਇੱਕ ਸ਼ਬਦ 'ਆਜ਼ਾਦੀ' ਨਾਲ ਸ਼ੁਰੂ ਹੁੰਦੀ ਹੈ। 

 

ਰਾਸ਼ਟਰਪਤੀ ਬਾਈਡੇਨ ਕਈ ਦਹਾਕਿਆਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ। ਬਾਈਡੇਨ ਨੇ ਦਲੀਲ ਦਿੱਤੀ ਕਿ ਗਰਭਪਾਤ ਦੇ ਅਧਿਕਾਰ, ਲੋਕਤੰਤਰ ਦੀ ਰੱਖਿਆ, ਵੋਟਿੰਗ ਅਧਿਕਾਰ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀ 2024 ਦੀਆਂ ਚੋਣਾਂ ਵਿੱਚ ਸਭ ਤੋਂ ਮਹੱਤਵਪੂਰਨ ਮੁੱਦਿਆਂ ਵਿੱਚੋਂ ਇੱਕ ਹੋਵੇਗੀ। ਉਸਨੇ ਕਿਹਾ ਕਿ "ਅਮਰੀਕੀ ਦੀ ਹਰ ਪੀੜ੍ਹੀ ਨੇ ਅਜਿਹੇ ਪਲ ਦਾ ਸਾਹਮਣਾ ਕੀਤਾ ਹੈ ਜਦੋਂ ਉਨ੍ਹਾਂ ਨੂੰ ਲੋਕਤੰਤਰ ਦੀ ਰੱਖਿਆ ਕਰਨੀ ਪੈਂਦੀ ਹੈ, ਸਾਡੀ ਵਿਅਕਤੀਗਤ ਆਜ਼ਾਦੀ ਲਈ ਖੜ੍ਹੇ ਹੁੰਦੇ ਹਨ ਅਤੇ ਸਾਡੇ ਵੋਟ ਦੇ ਅਧਿਕਾਰ ਅਤੇ ਸਾਡੇ ਨਾਗਰਿਕ ਅਧਿਕਾਰਾਂ ਲਈ ਖੜ੍ਹੇ ਹੁੰਦੇ ਹਨ। ਇਹ ਸਾਡੇ ਹਨ।" ਵੀਡੀਓ ਵਿੱਚ ਬਾਈਡੇਨ ਨੇ 2024 ਦੀਆਂ ਚੋਣਾਂ ਨੂੰ ਰਿਪਬਲਿਕਨ ਕੱਟੜਵਾਦ ਵਿਰੁੱਧ ਲੜਾਈ ਕਿਹਾ। ਬਾਈਡੇਨ ਕਿਹਾ ਕਿ ਉਨ੍ਹਾਂ ਨੂੰ ਕੌਮ ਦੇ ਚਰਿੱਤਰ ਨੂੰ ਬਹਾਲ ਕਰਨ ਦੇ ਆਪਣੇ ਸੰਕਲਪ ਨੂੰ ਪੂਰੀ ਤਰ੍ਹਾਂ ਸਾਕਾਰ ਕਰਨ ਲਈ ਹੋਰ ਸਮਾਂ ਚਾਹੀਦਾ ਹੈ। ਉਸਨੇ ਵੀਡੀਓ ਵਿੱਚ ਕਿਹਾ ਕਿ, “ਜਦੋਂ ਮੈਂ ਚਾਰ ਸਾਲ ਪਹਿਲਾਂ ਰਾਸ਼ਟਰਪਤੀ ਲਈ ਚੋਣ ਲੜਿਆ ਸੀ, ਮੈਂ ਕਿਹਾ ਸੀ ਕਿ ਅਸੀਂ ਅਮਰੀਕਾ ਦੀ ਆਤਮਾ ਲਈ ਲੜ ਰਹੇ ਹਾਂ। ਅਤੇ ਅਸੀਂ ਅਜੇ ਵੀ ਲੜ ਰਹੇ ਹਾਂ।” 

ਪੜ੍ਹੋ ਇਹ ਅਹਿਮ ਖ਼ਬਰ-ਭੁਲੱਥ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਲੁਬਾਣਾ ਨੇ ਇਟਲੀ ‘ਚ ਚਮਕਾਇਆ ਨਾਂਅ, ਜਹਾਜ ਦੇ ਪਾਇਲਟਾਂ ‘ਚ ਬਣਾਈ ਥਾਂ

ਵੀਡੀਓ 6 ਜਨਵਰੀ, 2021 ਦੇ ਦੰਗਿਆਂ ਅਤੇ ਯੂਐਸ ਸੁਪਰੀਮ ਕੋਰਟ ਵਿੱਚ ਗਰਭਪਾਤ ਅਧਿਕਾਰ ਕਾਰਕੁਨਾਂ ਦੁਆਰਾ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਨਾਲ ਸ਼ੁਰੂ ਹੁੰਦਾ ਹੈ। ਉਸਨੇ ਕਿਹਾ ਕਿ, “ਸਾਡੇ ਸਾਹਮਣੇ ਇਹ ਸਵਾਲ ਹੈ ਕੀ ਆਉਣ ਵਾਲੇ ਸਾਲਾਂ ਵਿੱਚ ਸਾਡੇ ਕੋਲ ਵਧੇਰੇ ਆਜ਼ਾਦੀ ਹੈ ਜਾਂ ਘੱਟ ਆਜ਼ਾਦੀ। ਵੱਧ ਅਧਿਕਾਰ ਹਨ ਜਾਂ ਘੱਟ। ਬਾਈਡੇਨ ਨੇ ਕਿਹਾ ਕਿ "ਮੈਂ ਜਾਣਦਾ ਹਾਂ ਕਿ ਮੈਂ ਕੀ ਜਵਾਬ ਚਾਹੁੰਦਾ ਹਾਂ ਅਤੇ ਮੈਨੂੰ ਲਗਦਾ ਹੈ ਕਿ ਤੁਸੀਂ ਵੀ ਜਾਣਦੇ ਹੋ।" ਇਹ ਸੰਤੁਸ਼ਟ ਹੋਣ ਦਾ ਸਮਾਂ ਨਹੀਂ ਹੈ। ਇਸ ਲਈ ਮੈਂ ਮੁੜ ਚੋਣ ਲੜ ਰਿਹਾ ਹਾਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News