ਤਾਲਿਬਾਨ ਦੇ ਵਧਦੇ ਹਮਲਿਆਂ ਦਰਮਿਆਨ ਰਾਸ਼ਟਰਪਤੀ ਅਸ਼ਰਫ਼ ਗਨੀ ਦਾ ਵੱਡਾ ਫ਼ੈਸਲਾ, ਬਦਲਿਆ ਫੌਜ ਮੁਖੀ
Wednesday, Aug 11, 2021 - 10:41 PM (IST)

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਚ ਤਾਲਿਬਾਨ ਦੇ ਹਮਲਿਆਂ ਦਰਮਿਆਨ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਫੌਜ ਮੁਖੀ ਨੂੰ ਬਦਲ ਦਿੱਤਾ ਹੈ। ਦੇਸ਼ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਸਥਾਨਕ ਮੀਡੀਆ ਰਿਪੋਰਟਾਂ ’ਚ ਵੀ ਇਹ ਗੱਲ ਕਹੀ ਗਈ ਹੈ। ਰੱਖਿਆ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਨਰਲ ਹਿਬਤੁੱਲ੍ਹਾ ਅਲੀਜਈ ਨੇ ਜਨਰਲ ਵਲੀ ਅਹਿਮਦਜਈ ਦੀ ਥਾਂ ਅਫਗਾਨ ਫੌਜ ਮੁਖੀ ਦੇ ਤੌਰ ’ਤੇ ਕਾਰਜਭਾਰ ਸੰਭਾਲ ਲਿਆ ਹੈ। ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਉਸ ਤਬਦੀਲੀ ਦੀ ਚਰਚਾ ਕੀਤੀ, ਜਿਸ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਹੈ। ਸਥਾਨਕ ਮੀਡੀਆ ਨੇ ਗਨੀ ਦੇ ਫ਼ੈਸਲੇ ਦੀ ਵੱਡੀ ਪੱਧਰ ’ਤੇ ਰਿਪੋਰਟ ਕੀਤੀ।
ਇਹ ਵੀ ਪੜ੍ਹੋ : ਓਲੰਪਿਕ ਐਥਲੈਟਿਕਸ ਦੇ 10 ਜਾਦੂਈ ਪਲਾਂ ’ਚ ਸ਼ਾਮਲ ਹੋਈ ਨੀਰਜ ਚੋਪੜਾ ਦੀ ‘ਗੋਲਡਨ’ ਉਪਲੱਬਧੀ
ਅਫਗਾਨ ਸਰਕਾਰ ਦੇ ਅਧਿਕਾਰੀਆਂ ਨੇ ਟਿੱਪਣੀ ਲਈ ਵਾਰ-ਵਾਰ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਇਸੇ ਦਰਮਿਆਨ ਜਨਰਲ ਸਾਮੀ ਸਾਦਤ ਕਮਾਂਡਰ ਨੂੰ 215 ਮੈਵੰਦ ਕਾਪਰਸ ਨੂੰ ਅਲੀਜਈ ਦੀ ਜਗ੍ਹਾ ਸਪੈਸ਼ਲ ਆਪ੍ਰੇਸ਼ਨਜ਼ ਕਾਪਰਸ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਤਾਲਿਬਾਨ ਅਫਗਾਨਿਸਤਾਨ ’ਚ 7 ਤੋਂ ਜ਼ਿਆਦਾ ਸੂਬਿਆਂ ਦੀ ਰਾਜਧਾਨੀ ’ਤੇ ਕਬਜ਼ੇ ਕਰ ਚੁੱਕੇ ਹਨ ਤੇ ਉਨ੍ਹਾਂ ਦੇ ਹਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਸ ਦੌਰਾਨ ਹੁਣ ਤਕ 20 ਹਜ਼ਾਰ ਤੋਂ ਜ਼ਿਆਦਾ ਪਰਿਵਾਰ ਸੁਰੱਖਿਅਤ ਥਾਂ ਦੀ ਭਾਲ ’ਚ ਭੱਜ ਕੇ ਕਾਬੁਲ ਆ ਚੁੱਕੇ ਹਨ।