ਲੈਬਾਰਟਰੀ 'ਚ ਕਈ ਹੋਰ ਵਾਇਰਸ ਬਣਾ ਰਿਹੈ ਇਹ ਦੇਸ਼, ਕੋਰੋਨਾ ਵੀ ਇਸ ਨੇ ਹੀ ਫੈਲਾਇਆ : ਖੁਲਾਸਾ

Monday, May 10, 2021 - 02:14 AM (IST)

ਲੈਬਾਰਟਰੀ 'ਚ ਕਈ ਹੋਰ ਵਾਇਰਸ ਬਣਾ ਰਿਹੈ ਇਹ ਦੇਸ਼, ਕੋਰੋਨਾ ਵੀ ਇਸ ਨੇ ਹੀ ਫੈਲਾਇਆ : ਖੁਲਾਸਾ

ਵਾਸ਼ਿੰਗਟਨ-ਚੀਨ ਦੇ ਵਿਗਿਆਨੀ ਵਿਸ਼ਵ ਯੁੱਧ-3 ਦੀ ਤਿਆਰੀ ਕਰਨ ਲਈ ਜੈਵਿਕ ਹਥਿਆਰ ਬਣਾ ਰਿਹਾ ਹੈ। ਖੁਲਾਸਾ ਹੋਇਆ ਹੈ ਕਿ ਪਿਛਲੇ 6 ਸਾਲਾਂ ਤੋਂ ਚੀਨ ਦੇ ਵਿਗਿਆਨੀ ਜੈਨੇਟਿਕ ਅਤੇ ਬਾਇਓਲਾਜਿਕਲ ਹਥਿਆਰ ਤਿਆਰ ਕਰ ਰਹੇ ਹਨ। ਚੀਨ ਦੇ ਵਿਗਿਆਨੀਆਂ ਨੇ ਹੀ ਕੋਰੋਨਾ ਵਾਇਰਸ ਤਿਆਰ ਕੀਤਾ ਹੈ। ਇਸ ਦਾ ਖੁਲਾਸਾ ਅਮਰੀਕੀ ਦੀ ਖੁਫੀਆ ਏਜੰਸੀਆਂ ਨੇ ਕੀਤਾ ਹੈ ਅਤੇ ਕਿਹਾ ਕਿ ਚੀਨ ਪਿਛਲੇ 6 ਸਾਲਾਂ ਤੋਂ ਵਿਸ਼ਵ ਯੁੱਧ 3 ਦੀਆਂ ਤਿਆਰੀਆਂ ਕਰ ਰਿਹਾ ਹੈ।

ਇਹ ਵੀ ਪੜ੍ਹੋ-ਅਮਰੀਕਾ : ਨਿਊਯਾਰਕ ਦੇ ਟਾਈਮਜ਼ ਸਕੁਏਰ 'ਚ ਗੋਲੀਬਾਰੀ, ਚਾਰ ਸਾਲ ਦੀ ਬੱਚੀ ਸਮੇਤ ਤਿੰਨ ਜ਼ਖਮੀ

ਅਮਰੀਕਾ ਨੇ ਕੀਤਾ ਖੁਲਾਸਾ
ਅਮਰੀਕਨ ਖੁਫੀਆ ਏਜੰਸੀ ਦੀ ਖੁਫੀਆ ਰਿਪੋਰਟ 'ਚ ਖੁਲਾਸਾ ਹੋਇਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਚੀਨ ਵਿਸ਼ਵ ਯੁੱਧ 3 'ਚ ਜਿੱਤ ਹਾਸਲ ਕਰਨ ਲਈ ਜੈਵਿਕ ਹਥਿਆਰ ਦਾ ਸਹਾਰਾ ਲਵੇਗਾ ਅਤੇ ਕੋਰੋਨਾ ਵਾਇਰਸ ਵੀ ਚੀਨੀ ਲੈਬਾਰਟਰੀ 'ਚ ਹੀ ਤਿਆਰ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਦਾ ਮਕਸੱਦ ਦੁਸ਼ਮਣਾਂ ਦੇ ਮੈਡੀਕਲ ਫੈਸਿਲਿਟੀ ਨੂੰ ਤਬਾਹ ਕਰ ਦੇਣਾ ਹੈ ਤਾਂ ਕਿ ਦੁਸ਼ਮਣਾਂ ਨੂੰ ਖਤਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ-'ਇੰਝ ਫੈਲਦੈ ਕੋਰੋਨਾ, ਵਧੇਰੇ ਸਮੇਂ ਤੱਕ ਘਰੋਂ ਨਾ ਨਿਕਲੋ ਬਾਹਰ'

ਸਬੂਤਾਂ ਨਾਲ ਕੀਤਾ ਖੁਲਾਸਾ
ਅਮਰੀਕਨ ਖੁਫੀਆ ਏਜੰਸੀਆਂ ਨੇ ਸਬੂਤਾਂ ਨਾਲ ਕਿਹਾ ਕਿ ਚੀਨ 2015 ਤੋਂ ਹੀ ਸਾਰਸ ਸੀ.ਓ.ਵੀ. ਕੋਰੋਨਾ ਵਾਇਰਸ ਨੂੰ ਤਿਆਰ ਕਰ ਰਿਹਾ ਸੀ ਅਤੇ ਕੋਰੋਨਾ ਵਾਇਰਸ ਨੂੰ ਇਕ ਮਿਲਿਟਰੀ ਬਦਲ ਦੇ ਤੌਰ 'ਤੇ ਦੇਖ ਰਿਹਾ ਸੀ ਤਾਂ ਕਿ ਦੁਨੀਆ ਦੇ ਬਾਕੀ ਦੇਸ਼ਾਂ 'ਚ ਤਬਾਹੀ ਮਚਾਈ ਜਾ ਸਕੇ। ਉਥੇ, ਦੁਨੀਆ ਦੇ ਕਈ ਵਿਗਿਆਨੀ ਅਜੇ ਵੀ ਮੰਨ ਰਹੇ ਹਨ ਕਿ ਕੋਰੋਨਾ ਵਾਇਰਸ ਚੀਨੀ ਲੈਬਾਰਟਰੀ ਤੋਂ ਕਿਸੇ ਹਾਦਸੇ 'ਚ ਬਾਹਰ ਆ ਗਿਆ ਅਤੇ ਪੂਰੀ ਦੁਨੀਆ 'ਚ ਫੈਲ ਗਿਆ। ਪਰ ਚੀਨ ਨੂੰ ਇਸ ਵਾਇਰਸ ਦੇ ਬਾਰੇ 'ਚ ਪਹਿਲਾਂ ਤੋਂ ਹੀ ਪਤਾ ਸੀ, ਇਸ ਲਈ ਚੀਨ ਇਸ ਵਾਇਰਸ 'ਤੇ ਆਪਣੇ ਦੇਸ਼ ਨੂੰ ਰੋਕਣ 'ਚ ਕਾਮਯਾਬ ਰਿਹਾ ਹੈ।

ਚੀਨ ਬਣਾ ਰਿਹਾ ਕਈ ਹੋਰ ਵਾਇਰਸ
ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਦੇ ਵੁਹਾਨ ਲੈਬ ਤੋਂ ਹੀ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਬਾਹਰ ਆਇਆ ਸੀ। ਇਸ ਦੇ ਨਾਲ ਹੀ ਚਿੰਤਾ ਜਤਾਈ ਗਈ ਹੈ ਕਿ ਚੀਨ ਆਪਣੀ ਲੈਬਾਰਟਰੀ 'ਚ ਕਈ ਹੋਰ ਵਾਇਰਸ ਵੀ ਤਿਆਰ ਕਰ ਰਿਹਾ ਹੈ, ਜੋ ਕਾਫੀ ਖਤਰਨਾਕ ਹੈ ਅਤੇ ਕੋਰੋਨਾ ਵਾਇਰਸ ਤੋਂ ਕਈ ਗੁਣਾ ਤੇਜ਼ੀ ਨਾਲ ਫੈਲਣ 'ਚ ਸਮਰਥਨ 'ਚ ਹੈ। ਚੀਨ ਜਿਹੜੇ ਨਵੇਂ ਵਾਇਰਸ ਬਣਾ ਰਿਹਾ ਹੈ, ਉਹੇ ਕੋਰੋਨਾ ਵਾਇਰਸ ਦੀ ਤੁਲਨਾ 'ਚ ਕਈ ਗੁਣਾ ਵਧੇਰੇ ਜਾਨਲੇਵਾ ਹਨ। 

ਇਹ ਵੀ ਪੜ੍ਹੋ-ਹੁਣ ਇਸ ਦੇਸ਼ 'ਚ ਵੀ ਸਾਹਮਣੇ ਆਇਆ ਭਾਰਤੀ ਵੈਰੀਐਂਟ ਦਾ ਪਹਿਲਾਂ ਮਾਮਲਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News