ਪੰਜਾਬ ਦੇ ਸਾਬਕਾ DGP ਦੀ ਸਿਆਸਤ ''ਚ ਐਂਟਰੀ! ਇਸ ਪਾਰਟੀ ''ਚ ਹੋਏ ਸ਼ਾਮਲ

Friday, Nov 27, 2026 - 01:42 PM (IST)

ਪੰਜਾਬ ਦੇ ਸਾਬਕਾ DGP ਦੀ ਸਿਆਸਤ ''ਚ ਐਂਟਰੀ! ਇਸ ਪਾਰਟੀ ''ਚ ਹੋਏ ਸ਼ਾਮਲ

ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਦੇ ਡੀ. ਜੀ. ਪੀ. ਰਹਿ ਚੁੱਕੇ ਸਿਧਾਰਥ ਚਟੋਪਾਧਿਆਏ ਪੁਲਸ ਵਿਭਾਗ ਤੋਂ ਸੇਵਾਮੁਕਤੀ ਮਗਰੋਂ ਸਿਆਸਤ ਵਿਚ ਕਦਮ ਰੱਖਣ ਜਾ ਰਹੇ ਹਨ। ਉਨ੍ਹਾਂ ਨੇ ਅੱਜ ਦਿੱਲੀ ਵਿਖੇ ਭਾਰਤੀ ਰਾਸ਼ਟਰਵਾਦੀ ਪਾਰਟੀ ਦਾ ਪੱਲਾ ਫੜ ਲਿਆ ਹੈ। 

ਇੱਥੇ ਦੱਸ ਦਈਏ ਕਿ ਸਿਧਾਰਥ ਚਟੋਪਾਧਿਆਏ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਕਾਰਜਕਾਰੀ ਡੀ. ਜੀ. ਪੀ. ਬਣੇ ਸਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਹੋਈ ਸੁਰੱਖਿਆ ਕੋਤਾਹੀ ਦੇ ਮਾਮਲੇ ਵਿਚ ਚਰਚਾ ਵਿਚ ਆਏ ਸਨ। ਇਹ ਮਾਮਲਾ ਸੁਪਰੀਮ ਕੋਰਟ ਤਕ ਪਹੁੰਚਿਆ ਸੀ। ਹੁਣ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਸਿਆਸਤ ਵਿਚ ਕਦਮ ਰੱਖਿਆ ਹੈ। 


author

Anmol Tagra

Content Editor

Related News