10 ਸਾਲ ਪਹਿਲਾਂ ਅਮਰੀਕਾ ਦੇ ਗੁਰਦੁਆਰਾ ਸਾਹਿਬ ''ਚ ਮਾਰੇ ਗਏ ਸਿੱਖਾਂ ਦੀ ਯਾਦ ''ਚ ਅਰਦਾਸ ਸਮਾਗਮ ਆਯੋਜਿਤ

Wednesday, Aug 10, 2022 - 10:52 PM (IST)

ਵਾਸ਼ਿੰਗਟਨ (ਰਾਜ ਗੋਗਨਾ) : ਬੀਤੇਂ ਦਿਨੀਂ ਵਾਸ਼ਿੰਗਟਨ ਖੇਤਰ ਦੇ ਸਿੱਖਾਂ ਨੇ 10 ਸਾਲ ਪਹਿਲਾਂ ਵਿਸਕਾਨਸਿਨ ਦੇ ਓਕਕ੍ਰੀਕ ਗੁਰਦੁਆਰੇ 'ਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅਰਦਾਸ ਵੀਜ਼ਲ ਆਯੋਜਿਤ ਕੀਤੀ। ਯਾਦ ਰਹੇ ਕਿ 10 ਸਾਲ ਪਹਿਲਾਂ ਓਕਕ੍ਰੀਕ ਵਿਸਕਾਨਸਿਨ ਦੇ ਸਿੱਖ ਸੈਂਟਰ ਵਿੱਚ ਇਕ ਸਿਰਫਿਰੇ ਬੰਦੂਕਧਾਰੀ ਗੋਰੇ ਨੇ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ 6 ਸਿੱਖਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਅਰਦਾਸ ਸਮਾਗਮ 'ਚ ਵਾਸ਼ਿੰਗਟਨ ਤੇ ਹੋਰ ਦੂਜੇ ਧਰਮਾਂ ਦੇ ਮੁਖੀ, ਲੋਕਲ ਅਤੇ ਨੈਸ਼ਨਲ ਸਰਕਾਰ ਦੇ ਕਈ ਨੁਮਾਇੰਦੇ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਅਤੇ ਸਮਰਥਨ ਦਾ ਪ੍ਰਗਟਾਵਾ ਕੀਤਾ।

PunjabKesari

ਸ਼ੁੱਕਰਵਾਰ 5 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਸਿੱਖ ਸੈਂਟਰ ਮੈਰੀਲੈਂਡ ਵਿਖੇ ਮਾਰੇ ਗਏ ਸਿੱਖਾਂ ਦੀ ਅਰਦਾਸ ਵੀਜ਼ਲ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਬਹੁਤ ਸਾਰੇ ਧਾਰਮਿਕ ਆਗੂ ਤੇ ਸਰਕਾਰੀ ਅਧਿਕਾਰੀ ਸਿੱਖ ਭਾਈਚਾਰੇ ਨਾਲ ਆਪਣੀ ਇਕਜੁੱਟਤਾ ਅਤੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਇਸ ਮੌਕੇ ਪਹੁੰਚੇ ਹੋਏ ਸਨ। ਉਨ੍ਹਾਂ 'ਚ ਮੋਂਟਗੋਮਰੀ ਦੇ ਕਾਊਂਟੀ ਐਗਜ਼ੀਕਿਊਟਿਵ ਮਾਰਕ ਐਲਰੀਚ ਨੇ ਪਹਿਲੇ ਸਪੀਕਰ ਵਜੋਂ ਸੰਬੋਧਨ ਕੀਤਾ। ਉਨ੍ਹਾਂ ਤੋਂ ਇਲਾਵਾਐਨੀ ਡੇਰਸੇ, ਸੇਂਟ ਜੌਨਸ ਐਪੀਸਕੋਪਲ (ਈਸਾਈ ਸਪੀਕਰ), ਕੇਰਸੀ ਸ਼ਰਾਫ (ਜੋਰੋਸਟ੍ਰੀਅਨ ਸਪੀਕਰ), ਫੈਜ਼ੁਲ ਖਾਨ (ਮੁਸਲਿਮ ਬੁਲਾਰੇ), ਮੈਥਿਊ ਰੀਗਨ (ਬੋਧੀ ਬੁਲਾਰੇ), ਸ਼ਿਵਾ ਸੁਬਰਾਮਨੀਅਨ (ਹਿੰਦੂ ਬੁਲਾਰੇ), ਡਾ. ਜੈਨੀਫਰ ਲੋਤਫੀ (ਬਹਾਈ ਭਾਈਚਾਰਾ), ਰੌਨ ਹੈਲਬਰ, ਜੇ.ਸੀ.ਆ.ਰਸੀ. (ਯਹੂਦੀ ਸਪੀਕਰ) ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਡਾਇਰੈਕਟਰ ਜਿਮ ਸਟੋਅ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਨਿਆਂ ਵਿਭਾਗ ਨੇ ਕਮਿਊਨਿਟੀ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਖੇਤਰੀ ਨਿਰਦੇਸ਼ਕ ਬੇਨੋਏ ਥਾਮਸ ਨੂੰ ਸੰਦੇਸ਼ ਭੇਜਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਸਕੱਤਰ ਸਿੱਖ ਆਗੂ ਡਾ. ਰਾਜਵੰਤ ਸਿੰਘ ਨੇ ਹਾਜ਼ਰ ਸਮੂਹ ਬੁਲਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।


Mukesh

Content Editor

Related News