ਬ੍ਰਿਟੇਨ ਦੀ ਅਖਬਾਰ ’ਚ ਦੱਖਣੀ ਏਸ਼ੀਆਈ ਹਸਤੀਆਂ ਦੀ ਸੂਚੀ ’ਚ ‘ਬਾਹੂਬਲੀ’ ਸਟਾਰ ਪ੍ਰਭਾਸ ਸਭ ਤੋਂ ਉੱਪਰ

Friday, Dec 10, 2021 - 01:15 AM (IST)

ਬ੍ਰਿਟੇਨ ਦੀ ਅਖਬਾਰ ’ਚ ਦੱਖਣੀ ਏਸ਼ੀਆਈ ਹਸਤੀਆਂ ਦੀ ਸੂਚੀ ’ਚ ‘ਬਾਹੂਬਲੀ’ ਸਟਾਰ ਪ੍ਰਭਾਸ ਸਭ ਤੋਂ ਉੱਪਰ

ਲੰਡਨ - ਬ੍ਰਿਟੇਨ ਦੀ ‘ਈਸਟਰਨ ਆਈ’ ਹਫ਼ਤਾਵਾਰੀ ਅਖਬਾਰ ਨੇ ‘ਬਾਹੂਬਲੀ’ ਫਿਲਮ ਦੇ ਸਟਾਰ ਪ੍ਰਭਾਸ ਨੂੰ 2021 ਲਈ ਵਿਸ਼ਵ ’ਚ ਨੰਬਰ ਇਕ ਦੱਖਣ ਏਸ਼ੀਆਈ ਹਸਤੀ ਕਰਾਰ ਦਿੱਤਾ ਹੈ।
‘ਈਸਟਰਨ ਆਈ’ ’ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਸਾਲਾਨਾ ਦੁਨੀਆ ਦੀਆਂ 50 ‘ਏਸ਼ੀਆਈ ਹਸਤੀਆਂ’ ਦੀ ਸੂਚੀ ’ਚ ਪ੍ਰਭਾਸ ਨੂੰ ਸਥਾਨ ਦਿੱਤਾ ਗਿਆ ਹੈ। ਤੇਲਗੂ ਦੀਆਂ ਬੇਹੱਦ ਕਾਮਯਾਬ ਫਿਲਮਾਂ ਬੁੱਜੀਗਡੂ, ਬਿੱਲਾ, ਬਾਹੂਬਲੀ ਆਦਿ ਲਈ ਮਸ਼ਹੂਰ ਅਦਾਕਾਰ ਪ੍ਰਭਾਸ (42) ਦੀਆਂ ਭਾਰਤ ’ਚ ਖੇਤਰੀ ਫਿਲਮਾਂ ਪ੍ਰਤੀ ਧਿਆਨ ਖਿੱਚਣ ਵਾਲੀ ਕਾਬਲੀਅਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਇਸ ਸੂਚੀ ’ਚ ਬ੍ਰਿਟਿਸ਼-ਪਾਕਿਸਤਾਨੀ ਅਦਾਕਾਰ ਰਿਜ ਅਹਿਮਦ ਦੂਜੇ ਸਥਾਨ ’ਤੇ ਹਨ। ਤੀਸਰੇ ਸਥਾਨ ’ਤੇ ਪ੍ਰਿਯੰਕਾ ਚੋਪੜਾ ਅਤੇ ਚੌਥੇ ਸਥਾਨ ’ਤੇ ਭਾਰਤੀ-ਅਮੈਰਿਕਨ ਮਿੰਡੀ ਕੇਲਿੰਗ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News