ਮਾਝਾ ਯੂਥ ਕਲੱਬ ਵੱਲੋਂ ਕਰਵਾਇਆ ਗਿਆ ਪਾਵਰਲਿਫਟਿੰਗ ਮੁਕਾਬਲਾ

Wednesday, Apr 06, 2022 - 10:01 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਮਾਝਾ ਯੂਥ ਕਲੱਬ ਬ੍ਰਿਸਬੇਨ, ਆਸਟ੍ਰੇਲੀਆ ਵੱਲੋਂ ਪਾਵਰਲਿਫਟਿੰਗ ਮੁਕਾਬਲਾ Plus fitness underwood ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਲਗਭਗ 22 ਦੇ ਕਰੀਬ ਪਾਵਰਲਿਫਟਰਾਂ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਹਿੱਸਾ ਲਿਆ। ਇਸ ਵਾਰ ਮੁਕਾਬਲੇ ਬਹੁਤ ਹੀ ਦਿਲਚਸਪ ਰਹੇ ਅਤੇ ਸ਼ਹਿਰ ਬ੍ਰਿਸਬੇਨ ਦੇ ਭਾਰਤੀ ਨੌਜਵਾਨਾਂ ਵੱਲੋਂ ਇਸ ਸਾਲ ਦੇ ਪਾਵਰਲਿਫਟਿੰਗ ਮੁਕਾਬਲੇ ਪ੍ਰਤੀ ਬਹੁਤ ਹੀ ਉਤਸ਼ਾਹ ਵਿਖਾਇਆ ਗਿਆ।

PunjabKesari

ਇਸ ਮੁਕਾਬਲੇ ਵਿੱਚ ਰਮਨਜੀਤ ਖਹਿਰਾ, ਨਵਜੋਤ ਵੜੈਚ, ਅਰਸ਼ਦੀਪ ਸਿੰਘ, ਸੁਨੀਲ ਮਲਿਕ ਆਪੋ ਆਪਣੀ ਸਰੀਰਕ ਭਾਰ ਸ਼੍ਰੇਣੀਆਂ ਵਿੱਚ ਸੱਭ ਤੋਂ ਵੱਧ ਭਾਰ ਚੁੱਕ ਕੇ ਪਹਿਲੇ ਸਥਾਨ 'ਤੇ ਰਹੇ। ਪਲਵਿੰਦਰ ਬਾਜਵਾ, ਹਰਮਨਦੀਪ ਸ਼ੈਰੀ, ਜਸਪਿੰਦਰਜੀਤ ਰੂਬਲ, ਹਰਮਨਦੀਪ ਸਿੰਘ, ਹਰਪ੍ਰੀਤ ਮਾਨ, ਗਗਨ ਗੌਰਵ, ਹਰਦੀਪ ਹਾਰਡੀ, ਪਰਦੀਪ ਆਪੋ-ਆਪਣੀ ਸਰੀਰਕ ਭਾਰ ਸ਼੍ਰੇਣੀ ਵਿੱਚ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਜੇਤੂ ਰਹਿਣ ਵਾਲੇ ਸਾਰੇ ਖਿਡਾਰੀਆਂ ਨੂੰ ਮਾਝਾ ਯੂਥ ਕਲੱਬ ਅਤੇ Plus fitness ਵੱਲੋਂ ਨਕਦੀ ਇਨਾਮ ਅਤੇ ਟਰਾਫੀਆਂ ਦੇ ਕੇ ਉਤਸ਼ਾਹ ਵਧਾਇਆ ਗਿਆ।

PunjabKesari

ਇਸ ਪਾਵਰਲਿਫਟਿੰਗ ਮੁਕਾਬਲੇ ਦੇ ਅਖੀਰ ਵਿੱਚ ਖਿਡਾਰੀਆਂ ਵੱਲੋਂ ਅਤੇ ਕਲੱਬ ਦੀ ਕਾਰਜ਼ਕਾਰੀ ਕਮੇਟੀ ਵੱਲੋਂ ਪਾਵਰਲਿਫਟਿੰਗ ਖੇਡ ਨੂੰ ਆਸਟ੍ਰੇਲੀਆ ਵਿੱਚ ਹਰ ਸਾਲ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਈਆਂ ਜਾਂਦੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਸ਼ਾਮਲ ਕਰਨ ਲਈ ANSSACC ਆਸਟ੍ਰੇਲੀਆ ਨੂੰ ਅਪੀਲ ਕੀਤੀ ਗਈ। ਅਖੀਰ ਵਿੱਚ ਮਾਝਾ ਯੂਥ ਕਲੱਬ ਦੀ ਕਾਰਜ਼ਕਾਰੀ ਕਮੇਟੀ ਵੱਲੋਂ ਹਿੱਸਾ ਲੈਣ ਆਏ ਸਾਰੇ ਖਿਡਾਰੀਆਂ, ਸਮਰਥਕਾਂ ਅਤੇ ਸਪਾਂਸਰ ਅਕਾਲ ਬਿਲਡਰਜ਼ ਤੋਂ ਮਨਜੋਤ ਸਿੰਘ ਸਰਾਂ, ਟਾਈਲਸ ਜੌਨ ਆਸਟ੍ਰੇਲੀਆ ਤੋਂ ਮਨਸਿਮਰਨ ਸਿੰਘ, Plus fitness ਤੋਂ ਰਜਿੰਦਰ ਸਿੰਘ ਭਿੰਡਰ, ਸਿਮਰਨ ਕੌਰ ਭਿੰਡਰ ਅਤੇ ਪ੍ਰਿੰਸ ਭਿੰਡਰ ਦਾ ਧੰਨਵਾਦ ਕੀਤਾ ਗਿਆ।
 


cherry

Content Editor

Related News