ਬ੍ਰਿਸਬੇਨ 'ਚ ਪ੍ਰਸਿੱਧ ਗਾਇਕ ਕਰਨ ਔਜਲਾ ਦੇ ਸ਼ੋਅ ਦਾ ਪੋਸਟਰ ਲੋਕ ਅਰਪਣ

Friday, Oct 04, 2024 - 05:05 PM (IST)

ਬ੍ਰਿਸਬੇਨ 'ਚ ਪ੍ਰਸਿੱਧ ਗਾਇਕ ਕਰਨ ਔਜਲਾ ਦੇ ਸ਼ੋਅ ਦਾ ਪੋਸਟਰ ਲੋਕ ਅਰਪਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਕ੍ਰਿਏਟਿਵ ਈਵੈਂਟ ਅਤੇ ਪਲੈਟੀਨਮ ਈਵੈਂਟ ਵੱਲੋਂ ਨੌਜਵਾਨ ਦਿਲਾਂ ਦੀ ਧੜਕਣ ਤੌਬਾ-ਤੌਬਾ' ਗੀਤ ਨਾਲ ਬਾਲੀਵੁੱਡ ਫੇਮ, 2024 ਆਈਫਾ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ ਦਿ ਈਅਰ ਐਵਾਰਡ ਨਾਲ ਸਨਮਾਨਿਤ, ਰੈਪਰ, ਗੀਤਕਾਰ ਤੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ 3 ਨਵੰਬਰ ਦਿਨ ਐਤਵਾਰ ਨੂੰ ਬ੍ਰਿਸਬੇਨ ਇੰਟਰਟੇਨਮੈਂਟ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਬ੍ਰਿਸਬੇਨ 'ਚ ਸ਼ੋਅ ਦੇ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਲਾਲੀ, ਸ਼ਿਕੂ ਨਾਭਾ, ਸੌਰਭ ਸਿੰਘ, ਐਂਡੀ ਸਿੰਘ, ਮੋਨੀਲ ਪਟੇਲ ਅਤੇ ਉਨਾਂ ਦੇ ਸਹਿਯੋਗੀ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਪੰਜਾਬੀ ਪੈਲੇਸ ਰੈਸਤਰਾ ਵਿਖੇ ਪ੍ਰੈੱਸ ਕਾਨਫਰੰਸ ਉਪਰੰਤ ਸਾਂਝੇ ਤੌਰ 'ਤੇ ਗਾਇਕ ਕਰਨ ਔਜਲਾ ਦੇ ਲਾਈਵ ਸ਼ੋਅ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਜੰਗ, ਕਾਲ, AI ਦੇ ਇਸ ਦੌਰ 'ਚ ਅਗਲੇ ਹਫ਼ਤੇ ਤੋਂ Nobel ਇਨਾਮਾਂ ਦਾ ਐਲਾਨ ਸ਼ੁਰੂ 

PunjabKesari

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਲਾਲੀ, ਸੌਰਭ ਸਿੰਘ ਸ਼ਿਕੂ ਨਾਭਾ, ਸੌਰਭ ਸਿੰਘ, ਐਂਡੀ ਸਿੰਘ, ਮੋਨੀਲ ਪਟੇਲ ਨੇ ਦੱਸਿਆ ਕਿ ਪੰਜਾਬੀਆਂ ਦੇ ਮਹਿਬੂਬ ਗਾਇਕ ਕਰਨ ਔਜਲਾ ਆਪਣੇ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਨਾਲ 3 ਨਵੰਬਰ ਨੂੰ ਬ੍ਰਿਸਬੇਨ 'ਚ ਧਮਾਲ ਪਾਉਣਗੇ। ਜਿਸ ਲਈ ਦਰਸ਼ਕਾਂ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ੋਅ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤਾ ਗਿਆ ਹੈ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਨਣ ਲਈ ਉਤਾਵਲੇ ਹਨ ਤੇ ਇਹ ਸ਼ੋਅ ਬ੍ਰਿਸਬੇਨ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ। ਉਨ੍ਹਾਂ ਅੱਗੇ ਦੱਸਿਆ ਕਿ ਕਰਨ ਔਜਲਾ ਆਪਣੇ ਮਸ਼ਹੂਰ ਗੀਤ-ਸੰਗੀਤ ਤੋਂ ਇਲਾਵਾ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਵੀ ਕਰਨਗੇ, ਜਿਸਨੂੰ ਦਰਸ਼ਕ ਲੰਮੇ ਸਮੇਂ ਤੱਕ ਯਾਦ ਰੱਖਣਗੇ।ਇਸ ਮਹਿਬੂਬ ਗਾਇਕ ਦੇ 'ਇੰਟ ਵਾਜ਼ ਆਲ ਏ ਡਰੀਮ' ਆਸਟ੍ਰੇਲੀਆ ਦੇ ਦੌਰੇ ਪ੍ਰਤੀ ਸੰਗੀਤਪ੍ਰੇ ਮੀਆਂ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਮੰਚ ਦਾ ਸੰਚਾਲਨ ਅਨਮੋਲ ਮੂੰਗਾ ਵਲੋਂ ਸ਼ੇਅਰੋ-ਸ਼ਾਇਰੀ ਦੁਆਰਾ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News