ਪੰਜਾਬੀ ਨੌਜਵਾਨ ਨੇ ਵਧਾਇਆ ਮਾਣ, ਨਿਊਜ਼ੀਲੈਂਡ ’ਚ ਬਣਿਆ ਵਕੀਲ
Monday, Dec 09, 2024 - 10:27 AM (IST)
![ਪੰਜਾਬੀ ਨੌਜਵਾਨ ਨੇ ਵਧਾਇਆ ਮਾਣ, ਨਿਊਜ਼ੀਲੈਂਡ ’ਚ ਬਣਿਆ ਵਕੀਲ](https://static.jagbani.com/multimedia/2024_12image_10_27_385483834sagar.jpg)
ਰੂਪਨਗਰ (ਵਿਜੇ)- ਮੋਰਿੰਡਾ ਵਾਸੀ ਤੇ ਸੁਤੰਤਰਤਾ ਸੈਨਾਨੀ ਬਲਦੇਵ ਸਹਾਇ ਦੇ ਪੋਤਰੇ ਸਾਗਰ ਬੱਤਾ ਨੇ ਨਿਊਜ਼ੀਲੈਂਡ ’ਚ ਵਕੀਲ ਬਣਨ ਦਾ ਨਾਮਣਾ ਖੱਟਿਆ ਹੈ।ਪ੍ਰਵੀਨ ਕੁਮਾਰ ਸੰਤ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁੱਝ ਸਾਲ ਪਹਿਲਾਂ ਨਿਊਜ਼ੀਲੈਂਡ ਵਿਖੇ ਪਡ਼੍ਹਾਈ ਕਰਨ ਗਿਆ ਸੀ। ਉਸ ਤੋਂ ਬਾਅਦ ਉਸ ਨੇ ਉੱਥੇ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਜਾਰੀ ਰੱਖੀ ਤੇ ਉੱਥੇ ਹੀ ਉਹ ਵਕੀਲ ਬਣਨ ’ਚ ਸਫਲ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਗੋਲੀਬਾਰੀ, ਘਟਨਾ CCTV 'ਚ ਕੈਦ
ਇਸ ਸਬੰਧੀ ਵੱਖ-ਵੱਖ ਸ਼ਹਿਰ ਨਿਵਾਸੀਆਂ, ਸਾਬਕਾ ਕੌਂਸਲਰ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਸੰਗਤ ਸਿੰਘ ਭਾਮੀਆ, ਹਰਪਾਲ ਸਿੰਘ ਦਾਤਾਰਪੁਰ ਸਾਬਕਾ ਐੱਮ. ਡੀ. ਸਹਿਕਾਰੀ ਬੈਂਕ ਰੂਪਨਗਰ ਆਦਿ ਨੇ ਸਾਗਰ ਬੱਤਾ ਦੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।