''ਗੁਰੂ ਨਾਨਕ ਲੇਕ'' ''ਤੇ ਕਰਵਾਏ ਗਏ ਧੰਨਵਾਦ ਸਮਾਗਮ ਦੌਰਾਨ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ
Friday, Dec 20, 2024 - 05:19 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੌਰਨ ਦੇ ਇਲਾਕੇ ਬੈਰਵਿਕ ਵਿੱਖੇ ਸਥਿਤ ਗੁਰੂ ਨਾਨਕ ਲੇਕ ਵਿਖੇ ਬੀਤੇ ਦਿਨੀਂ ਇੱਕ ਵਿਸ਼ੇਸ਼ ਧੰਨਵਾਦੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੂਬਾ ਸਰਕਾਰ ਦੇ ਮੰਤਰੀਆਂ, ਸਥਾਨਕ ਨੇਤਾਵਾਂ ਅਤੇ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ। ਇਹ ਸਮਾਗਮ ਕਰਮਈਸ਼ਰਸਰ ਸੇਵਾ ਅਤੇ ਸਿਮਰਨ ਸੋਸਾਇਟੀ ਮੈਲਬੌਰਨ (ਸੰਪਰਦਾਇ ਰਾੜਾ ਸਾਹਿਬ) ਵੱਲੋਂ ਵੁੱਡਲੀ ਸੀਨੀਅਰਜ਼ ਐਸੋਸ਼ੀਏਸ਼ਨ ਅਤੇ ਸਿੱਖ ਮੋਟਰਸਾਇਕਲ ਕਲੱਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਹ ਵੀ ਪੜ੍ਹੋ: ਟਰੰਪ ਦੇ ਅਹੁੱਦਾ ਸੰਭਾਲਣ ਤੋਂ ਪਹਿਲਾਂ ਦੇਸ਼ ਮੁੜ ਆਉਣ ਅੰਤਰਰਾਸ਼ਟਰੀ ਵਿਦਿਆਰਥੀ, ਨਹੀਂ ਤਾਂ....
ਇਸ ਸਮਾਗਮ ਵਿੱਚ ਸੂਬਾ ਸਰਕਾਰ ਦੇ ਕਈ ਮਹੱਤਵਪੂਰਨ ਮੈਂਬਰਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਸਟੀਵ ਮੈਗਈ, ਲੂਬਾ ਗਰੇਗੋਰਵਿਚ, ਪਾਉਲਿਨ ਰਿਚਰਡਸ ਅਤੇ ਲੀ ਟਰਲਾਮਿਸ ਸ਼ਾਮਲ ਸਨ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਸਿੱਖ ਭਾਈਚਾਰੇ ਨੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਨਿਭਾਇਆ ਹੈ। ਸਮਾਗਮ ਦੀ ਸ਼ੁਰੂਆਤ ਸਿਮਰਜੀਤ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਨ੍ਹਾਂ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਰਵਿਕ ਲੇਕ ਨੂੰ ਗੁਰੂ ਨਾਨਕ ਲੇਕ ਦਾ ਨਾਂ ਦੇ ਕੇ ਸਿੱਖ ਭਾਈਚਾਰੇ ਦੇ ਮਾਣ ਵਿੱਚ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜੋਅ ਬਾਈਡਨ ਨੇ ਲਾ 'ਤੀ ਪੰਜਾਬੀਆਂ ਦੀ ਲਾਟਰੀ, ਅਹੁਦਾ ਛੱਡਣ ਤੋਂ ਪਹਿਲਾਂ ਕਰ 'ਤਾ ਆਹ ਕੰਮ
ਸਮਾਗਮ ਦੌਰਾਨ ਜਿੱਥੇ ਹਾਜ਼ਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ, ਉੱਥੇ ਹੀ ਸਿੱਖ ਸੰਗਤਾਂ ਨੂੰ ਦਸਤਾਰ ਅਤੇ ਪੈਂਤੀ ਅੱਖਰੀ ਚਾਰਟ ਭੇਂਟ ਕੀਤੇ ਗਏ। ਇਸ ਦੌਰਾਨ ਸੰਗਤ ਵੱਲੋਂ ਮੂਲਮੰਤਰ ਦਾ ਜਾਪ ਕੀਤਾ ਗਿਆ, ਜਿਸ ਨਾਲ ਸਮਾਗਮ ਦਾ ਅਧਿਆਤਮਕ ਪੱਖ ਹੋਰ ਵਧ ਗਿਆ। ਸਮਾਗਮ ਦੇ ਅੰਤ ਵਿੱਚ ਸਿਮਰਜੀਤ ਸਿੰਘ ਨੇ ਘੋਸ਼ਣਾ ਕੀਤੀ ਕਿ ਲੇਕ ਦੀ ਸੁੰਦਰਤਾ ਅਤੇ ਸਫਾਈ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ 'ਤੇ ਸਫਾਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ, “ਇਹ ਸਿਰਫ ਲੇਕ ਨਹੀਂ, ਸਿੱਖ ਭਾਈਚਾਰੇ ਦੀ ਪਹਿਚਾਨ ਦਾ ਪ੍ਰਤੀਕ ਵੀ ਹੈ।” ਇਸ ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਹਰਪ੍ਰੀਤ ਸਿੰਘ ਮਰਵਾਹਾ, ਰਜਿੰਦਰ ਸਿੰਘ ਮਰਵਾਹਾ ਅਤੇ ਪਰਮਪ੍ਰੀਤ ਸਿੰਘ ਰਾਜਪੂਤ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8