ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਗਜ਼ਲ ਸ਼ਾਮ ਦਾ ਆਯੋਜਨ
Tuesday, Dec 17, 2024 - 01:51 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਨਾਮਵਰ ਸਰਗਰਮ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਗਜ਼ਲ ਗਾਇਨ ਅਤੇ ਕਲਾਸੀਕਲ ਸੰਗੀਤ ਨੂੰ ਪ੍ਰਫੁੱਲਿਤ ਕਰਨ ਲਈ ਇਕ ਗਜ਼ਲ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਭਾਰਤ ਤੋਂ ਆਏ ਨਾਮਵਰ ਗਜ਼ਲ ਗਾਇਕ ਜਤਿੰਦਰ ਸਿੰਘ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਗਜ਼ਲ ਸ਼ਾਮ ਦਾ ਆਗਾਜ਼ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਨ੍ਹਾਂ ਤੋਂ ਬਾਅਦ ਗੀਤਕਾਰ ਨਿਰਮਲ ਦਿਓਲ ਨੇ ਆਓ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਇਪਸਾ ਦੇ ਕਾਰਜਾਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਪ੍ਰਦੇਸ਼ਾਂ ਵਿੱਚ ਅਜਿਹੀਆਂ ਕੋਸ਼ਿਸ਼ਾਂ ਬਹੁਤ ਮੁੱਲਵਾਨ ਹਨ। ਉਨ੍ਹਾਂ ਤੋਂ ਬਾਅਦ ਕੈਨੇਡਾ ਤੋਂ ਆਏ ਉੱਤਰੀ ਅਮਰੀਕਾ ਦੀ ਸਿਰਮੌਰ ਸਾਹਿਤਕ ਸੰਸਥਾ ਦੇ ਪ੍ਰਧਾਨ ਅਤੇ ਲੇਖਕ ਪ੍ਰਿਤਪਾਲ ਸਿੰਘ ਗਿੱਲ ਨੇ ਸਟੇਜ 'ਤੇ ਹਾਜ਼ਰੀ ਲਵਾਈ। ਉਨ੍ਹਾਂ ਨੇ ਪਿਛਲੀ ਅੱਧੀ ਸਦੀ ਦੇ ਆਪਣੇ ਸਾਹਿਤਕ ਗਤੀਵਿਧੀਆਂ ਦੇ ਸਫ਼ਰ ਬਾਰੇ ਗੱਲ ਕਰਦਿਆਂ ਇਪਸਾ ਦੇ ਨਿਰੰਤਰ ਕਾਰਜਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਹਮੀਦਾ ਬਾਨੋ ਦੀ 22 ਸਾਲ ਬਾਅਦ ਹੋਈ ਵਤਨ ਵਾਪਸੀ, ਟਰੈਵਲ ਏਜੰਟ ਧੋਖੇ ਨਾਲ ਲੈ ਗਿਆ ਸੀ ਪਾਕਿਸਤਾਨ
ਗਜ਼ਲ ਗਾਇਨ ਸਮਾਰੋਹ ਦੀ ਸ਼ੁਰੂਆਤ ਸਥਾਨਕ ਸੁਰਵਾਨ ਗਾਇਕ ਪ੍ਰੀਤ ਸਰਗਮ ਵੱਲੋਂ ਬੋਲੇ ਗਏ ਬਹੁਤ ਵਧੀਆ ਕਲਾਮ ਨਾਲ ਹੋਈ। ਉਸ ਤੋਂ ਬਾਅਦ ਮਹਿਮਾਨ ਕਲਾਕਾਰ ਜਤਿੰਦਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਵਧੀਆ ਗਜ਼ਲ ਸੁਣਾਉਂਦਿਆਂ ਸਰੋਤੇ ਝੂਮਣ ਲਾ ਦਿੱਤੇ। ਜਤਿੰਦਰ ਸਿੰਘ ਦਾ ਸਟੇਜ 'ਤੇ ਪਰਮਜੀਤ ਸਿੰਘ ਨਾਮਧਾਰੀ ਨੇ ਤਬਲਾ ਵਾਦਕ ਵਜੋਂ ਅਤੇ ਵਜਿੰਦਰ ਰਾਓ ਵੱਲੋਂ ਗਿਟਾਰ ਨਾਲ ਸਾਥ ਦਿੱਤਾ ਗਿਆ। ਇਪਸਾ ਵੱਲੋਂ ਪਰਮਜੀਤ ਸਿੰਘ ਨਾਮਧਾਰੀ ਅਤੇ ਗਾਇਕ ਜਤਿੰਦਰ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਐਵਾਰਡ ਆਫ਼ ਆਨਰ ਅਤੇ ਪ੍ਰਿਤਪਾਲ ਸਿੰਘ ਗਿੱਲ ਨੂੰ ਇਪਸਾ ਸੋਵੀਨਾਰ ਭੇਂਟ ਕੀਤਾ ਗਿਆ। ਰੁਪਿੰਦਰ ਸੋਜ਼ ਨੇ ਜਤਿੰਦਰ ਸਿੰਘ ਦੇ ਕਲਾਤਮਕ ਪੱਧਰ, ਸੰਗੀਤਕ ਦੇਣ ਅਤੇ ਗਜ਼ਲ ਦੀ ਬੁਲੰਦੀ ਬਾਰੇ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਪ੍ਰੀਤ ਸਿੰਘ ਭੰਗੂ, ਪਿੰਦਰਜੀਤ ਬਾਜਵਾ, ਅਸ਼ਵਨੀ ਬਜ਼ਰਾ, ਗੁਰਜੀਤ ਉੱਪਲ਼, ਭਗਵਾਨ ਸਿੰਘ, ਗੁਰਦੀਪ ਜਗੇੜਾ, ਗੁਰਵਿੰਦਰ ਖੱਟੜਾ, ਸੁਖਮੰਦਰ ਸੰਧੂ, ਗੁਰਜੀਤ ਬਾਰੀਆ, ਰੋਮਨ ਬਾਜਵਾ, ਜਗਬੀਰ ਖਹਿਰਾ, ਵਿਭਾ ਦਾਸ ਸਿੰਘ, ਦੀਪਇੰਦਰ ਸਿੰਘ, ਬਿਕਰਮਜੀਤ ਸਿੰਘ ਚੰਦੀ, ਸ਼ਮਸ਼ੇਰ ਚੀਮਾ, ਪੁਸ਼ਪਿੰਦਰ ਤੂਰ, ਅਮਨ ਰਣੀਆ, ਅਰਸ਼ ਦਿਓਲ, ਸੁਖਨੈਬ ਭਾਦੌੜ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਪਾਲ ਰਾਊਕੇ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਪਸਾ ਵੱਲੋਂ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ।
ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਟਰੱਕਾਂ ਦੀ ਆਮੋ-ਸਾਹਮਣੇ ਟੱਕਰ 'ਚ 2 ਪੰਜਾਬੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8