ਆਸਟ੍ਰੇਲੀਅਨ ਰਾਜ ਨੇ ਪੂਜਾ ਸਥਾਨਾਂ ਦੇ ਬਾਹਰ ਪ੍ਰਦਰਸ਼ਨਾਂ ''ਤੇ ਪਾਬੰਦੀ ਲਗਾਉਣ ਦਾ ਰੱਖਿਆ ਪ੍ਰਸਤਾਵ

Tuesday, Dec 17, 2024 - 02:15 PM (IST)

ਆਸਟ੍ਰੇਲੀਅਨ ਰਾਜ ਨੇ ਪੂਜਾ ਸਥਾਨਾਂ ਦੇ ਬਾਹਰ ਪ੍ਰਦਰਸ਼ਨਾਂ ''ਤੇ ਪਾਬੰਦੀ ਲਗਾਉਣ ਦਾ ਰੱਖਿਆ ਪ੍ਰਸਤਾਵ

ਮੈਲਬੌਰਨ (ਏਜੰਸੀ)- ਆਸਟ੍ਰੇਲੀਆ ਦੇ ਇੱਕ ਰਾਜ ਦੀ ਸਰਕਾਰ ਨੇ ਵੱਧ ਰਹੀ ਯਹੂਦੀ ਵਿਰੋਧੀ ਭਾਵਨਾ ਦਾ ਮੁਕਾਬਲਾ ਕਰਨ ਲਈ ਪ੍ਰਦਰਸ਼ਨਕਾਰੀਆਂ 'ਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਮੰਗਲਵਾਰ ਨੂੰ ਪ੍ਰਸਤਾਵ ਰੱਖਿਆ, ਜਿਸ ਵਿਚ ਪੂਜਾ ਸਥਾਨਾਂ ਦੇ ਬਾਹਰ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਲਗਾਉਣਾ ਵੀ ਸ਼ਾਮਲ ਹੈ। ਮੈਲਬੌਰਨ ਵਿੱਚ ਇਸ ਮਹੀਨੇ ਅੱਗਜ਼ਨੀ ਕਰਨ ਵਾਲਿਆਂ ਨੇ ਇੱਕ ਯਹੂਦੀ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਪ੍ਰਦਰਸ਼ਨਕਾਰੀਆਂ ਨੇ ਇੱਕ ਹਫ਼ਤਾ ਪਹਿਲਾਂ ਸਿਡਨੀ ਦੇ ਇੱਕ ਪੂਜਾ ਸਥਾਨ ਵਿੱਚ ਸ਼ਰਧਾਲੂਆਂ ਨੂੰ ਤਿੰਨ ਘੰਟਿਆਂ ਲਈ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਹਮੀਦਾ ਬਾਨੋ ਦੀ 22 ਸਾਲ ਬਾਅਦ ਹੋਈ ਵਤਨ ਵਾਪਸੀ, ਟਰੈਵਲ ਏਜੰਟ ਧੋਖੇ ਨਾਲ ਲੈ ਗਿਆ ਸੀ ਪਾਕਿਸਤਾਨ

ਇਨ੍ਹਾਂ ਘਟਨਾਵਾਂ ਤੋਂ ਬਾਅਦ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਨਵੇਂ ਕਾਨੂੰਨਾਂ ਦਾ ਪ੍ਰਸਤਾਵ ਰੱਖਿਆ ਹੈ। ਐਲਨ ਨੇ ਕਿਹਾ, "ਇਹ ਸ਼ਾਂਤਮਈ ਵਿਰੋਧ ਨਹੀਂ ਹੈ। ਇਹ ਖ਼ਤਰਨਾਕ ਵਿਵਹਾਰ ਹੈ। ਯਹੂਦੀ-ਵਿਰੋਧੀ ਭਾਵਨਾ ਇੱਕ ਕੈਂਸਰ ਹੈ ਅਤੇ ਸਾਨੂੰ ਯਹੂਦੀ ਵਿਰੋਧੀ ਭਾਵਨਾ ਦੀ ਇਸ ਬੁਰਾਈ, ਨਸਲਵਾਦ ਦੀ ਬੁਰਾਈ ਦੇ ਸਾਰੇ ਰੂਪਾਂ ਨਾਲ ਲੜਨ ਵਿਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ।..." ਉਨ੍ਹਾਂ ਦੇ ਦਫਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੇਂ ਕਾਨੂੰਨ "ਡਰ ਜਾਂ ਪਰੇਸ਼ਾਨੀ ਤੋਂ ਮੁਕਤ ਹੋ ਕੇ ਇਕੱਠੇ ਹੋਣ ਅਤੇ ਪ੍ਰਾਰਥਨਾ ਕਰਨ" ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ।

ਇਹ ਵੀ ਪੜ੍ਹੋ: ਵਿਦੇਸ਼ ਤੋਂ ਆਈ ਦੁਖਦਾਈ ਖ਼ਬਰ; ਰੈਸਟੋਰੈਂਟ 'ਚੋਂ ਮਿਲੀਆਂ 12 ਭਾਰਤੀਆਂ ਦੀਆਂ ਲਾਸ਼ਾਂ

ਇਹ ਕਾਨੂੰਨ ਆਸਟ੍ਰੇਲੀਆ ਵੱਲੋਂ ਅੱਤਵਾਦੀ ਸੰਗਠਨਾਂ ਦੇ ਤੌਰ 'ਤੇ ਸੂਚੀਬੱਧ ਸਮੂਹਾਂ ਦੇ ਝੰਡੇ ਲਹਿਰਾਉਣ ਅਤੇ ਚਿੰਨ੍ਹ ਦਿਖਾਉਣ 'ਤੇ ਵੀ ਪਾਬੰਦੀ ਲਗਾਉਣਗੇ। ਪ੍ਰਦਰਸ਼ਨਕਾਰੀਆਂ 'ਤੇ ਆਪਣੀ ਪਛਾਣ ਲੁਕਾਉਣ ਲਈ ਮਾਸਕ ਪਹਿਨਣ 'ਤੇ ਵੀ ਪਾਬੰਦੀ ਲਗਾਈ ਜਾਵੇਗੀ। ਆਸਟਰੇਲੀਆ ਵਿੱਚ ਯਹੂਦੀ ਵਿਰੋਧੀ ਭਾਵਨਾ ਦੇ ਇਕ ਮੁੱਖ ਸੰਗਠਨ 'ਐਂਟੀ-ਡੈਫੇਮੇਸ਼ਨ ਕਮਿਸ਼ਨ' ਦੇ ਚੇਅਰਮੈਨ ਡੀਵੀਰ ਅਬਰਾਮੋਵਿਚ ਨੇ ਪ੍ਰਸਤਾਵਿਤ ਕਾਨੂੰਨ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਟਰੱਕਾਂ ਦੀ ਆਮੋ-ਸਾਹਮਣੇ ਟੱਕਰ 'ਚ 2 ਪੰਜਾਬੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News