ਇੰਟਰਨੈੱਟ ਸੇਵਾ ਹੋਈ ਠੱਪ, ਲੋਕ ਹੋ ਰਹੇ ਪਰੇਸ਼ਾਨ

Sunday, Dec 08, 2024 - 02:50 PM (IST)

ਇੰਟਰਨੈੱਟ ਸੇਵਾ ਹੋਈ ਠੱਪ, ਲੋਕ ਹੋ ਰਹੇ ਪਰੇਸ਼ਾਨ

ਸਿਡਨੀ- ਆਸਟ੍ਰੇਲੀਆ ਦੇ ਇਕ ਹਿੱਸੇ ਵਿਚ ਇੰਟਰਨੈੱਟ ਸੇਵਾਵਾਂ ਅਚਾਨਕ ਠੱਪ ਹੋ ਗਈਆਂ, ਜਿਸ ਕਾਰਨ ਸੈਂਕੜੇ ਲੋਕ ਪਰੇਸ਼ਾਨ ਹੋ ਗਏ। ਅਸਲ ਵਿਚ ਚੋਰੀ ਹੋਈਆਂ ਤਾਂਬੇ ਦੀਆਂ ਤਾਰਾਂ ਕਾਰਨ ਬੀਤੇ 48 ਘੰਟਿਆਂ ਤੋਂ ਐਡੀਲੇਡ ਦੇ ਫੁੱਟਹਿਲਜ਼ ਵਿੱਚ ਸੈਂਕੜੇ ਘਰਾਂ ਵਿਚ ਇੰਟਰਨੈਟ ਸੇਵਾ ਠੱਪ ਹੈ। ਸ਼ੇਫਰਡਸ ਹਿੱਲ ਰੋਡ 'ਤੇ ਕਈ ਟੋਇਆਂ ਤੋਂ ਤਾਰਾਂ ਚੋਰੀ ਕੀਤੀਆਂ ਗਈਆਂ, ਜਿਸ ਕਾਰਨ ਈਡਨ ਹਿੱਲਜ਼ ਅਤੇ ਬੇਲੇਵਿਊ ਹਾਈਟਸ ਵਿੱਚ ਵਿਆਪਕ ਪੱਧਰ 'ਤੇ NBN ਆਊਟੇਜ ਹੋ ਗਏ।

PunjabKesari

ਸ਼ੈਫਰਡਜ਼ ਹਿੱਲ ਰੋਡ, ਆਫਲਰ ਐਵੇਨਿਊ, ਸਾਰਜੈਂਟ ਪਰੇਡ, ਸੇਂਟ ਜਾਰਜ ਟੇਰੇਸ, ਵੌਕਲੂਜ਼ ਕ੍ਰੇਸੈਂਟ ਅਤੇ ਸਿਲਵਰਡੇਲ ਕ੍ਰੇਸੈਂਟ ਸਾਰੇ ਪ੍ਰਭਾਵਿਤ ਹੋਏ ਹਨ। ਈਡਨ ਹਿਲਸ ਨਿਵਾਸੀ ਮਾਈਕਲ ਵ੍ਹਾਈਟ ਨੇ ਕਿਹਾ,"ਅਸੀਂ ਸਵੇਰੇ ਉੱਠੇ ਅਤੇ ਕੋਈ ਇੰਟਰਨੈਟ ਨਹੀਂ ਸੀ।" ਬੇਲੇਵਿਊ ਹਾਈਟਸ ਦੇ ਨਿਵਾਸੀ ਜੋਏਲ ਲਾਰੈਂਸ ਨੇ ਕਿਹਾ,"ਸਭ ਕੁਝ ਔਫਲਾਈਨ ਹੈ। ਇੱਥੋਂ ਤੱਕ ਕਿ ਜਦੋਂ ਮੈਂ ਸਵੇਰੇ ਨਾਸ਼ਤਾ ਕਰਦੇ ਹੋਏ ਆਪਣੇ ਆਈਪੈਡ ਦੀ ਵਰਤੋਂ ਕਰਦਾ ਹਾਂ ਤਾਂ ਇਸ 'ਤੇ ਕੁਝ ਸਰਚ ਨਹੀਂ ਹੁੰਦਾ।" ਕ੍ਰੈਗਮੋਰ ਵਿੱਚ ਇੱਕ ਹੋਰ ਤਾਂਬੇ ਦੀ ਚੋਰੀ ਤੋਂ ਬਾਅਦ ਅੱਜ ਸਵੇਰੇ 203 ਹੋਰ ਘਰ ਵੀ ਔਫਲਾਈਨ ਸਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਪਾਰਲੀਮੈਂਟ 'ਚ ਸੁੱਖ ਧਾਲੀਵਾਲ ਵੱਲੋਂ ਪੇਸ਼ ਪ੍ਰਸਤਾਵ ਖਾਰਿਜ, ਹਿੰਦੂ ਸਾਂਸਦ ਨੇ ਕੀਤਾ ਵਿਰੋਧ

ਕਰੂ ਈਡਨ ਹਿੱਲਜ਼ ਵਿੱਚ ਮਹੱਤਵਪੂਰਨ ਨੁਕਸਾਨ ਦੀ ਮੁਰੰਮਤ ਕਰਨ ਲਈ ਕੰਮ ਕਰ ਰਹੇ ਹਨ ਪਰ ਅੰਦਾਜ਼ਾ ਹੈ ਕਿ ਗਾਹਕਾਂ ਦੇ ਵਾਪਸ ਔਨਲਾਈਨ ਹੋਣ ਵਿੱਚ ਤਿੰਨ ਦਿਨ ਲੱਗ ਸਕਦੇ ਹਨ। ਪਰਥ ਤੋਂ ਠੇਕੇਦਾਰਾਂ ਨੂੰ ਮਦਦ ਲਈ ਭੇਜਿਆ ਗਿਆ ਹੈ। NBN ਨੇ ਅਸੁਵਿਧਾ ਲਈ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਆਪਣੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਪੁਲਸ ਨਾਲ ਕੰਮ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News