ਜੋੜੇ ਨੇ ਪਵਿੱਤਰ ਸਥਾਨ 'ਚ ਬਣਾਏ ਸਬੰਧ, ਫਿਰ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਵੀਡੀਓ

Friday, Feb 14, 2020 - 07:35 PM (IST)

ਜੋੜੇ ਨੇ ਪਵਿੱਤਰ ਸਥਾਨ 'ਚ ਬਣਾਏ ਸਬੰਧ, ਫਿਰ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਵੀਡੀਓ

ਯੰਗੂਨ- ਇਟਲੀ ਦੇ ਇਕ ਜੋੜੇ ਵਲੋਂ ਮਿਆਂਮਾਰ ਸਥਿਤ ਇਕ ਪਵਿੱਤਰ ਬੌਧ ਸਥਾਨ 'ਤੇ ਸਰੀਰਕ ਸਬੰਧ ਬਣਾਉਂਦਿਆਂ ਦੀ ਵੀਡੀਓ ਬਣਾ ਕੇ ਉਸ ਨੂੰ ਇਕ ਪੋਰਨ ਵੈੱਬਸਾਈਟ ਪੋਰਨਹੱਬ 'ਤੇ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਵਿਚ ਇਸ ਕਾਰੇ ਖਿਲਾਫ ਗੁੱਸਾ ਭੜਕ ਗਿਆ।

12 ਮਿੰਟਾਂ ਦੀ ਇਸ ਵੀਡੀਓ ਨੂੰ ਬਾਗਾਨ ਵਿਚ ਸ਼ੂਟ ਕੀਤਾ ਗਿਆ ਹੈ, ਜੋ ਦੇਸ਼ ਦਾ ਮਸ਼ਹੂਰ ਟੂਰਿਸਟ ਪਲੇਸ ਹੈ। ਇਸ ਸਥਲ ਨੂੰ ਯੂਨੈਸਕੋ ਵਲੋਂ ਵਰਲਡ ਹੈਰੀਟੇਜ ਦਾ ਦਰਜਾ ਵੀ ਦਿੱਤਾ ਗਿਆ ਹੈ। ਇਸ ਥਾਂ 'ਤੇ ਹਜ਼ਾਰਾਂ ਪਗੋੜਾ ਬਣੇ ਹੋਏ ਹਨ। ਜੋੜੇ ਨੇ ਆਪਣੇ ਟੈਟੂ ਤੇ ਪਿਅਸਿੰਗ ਦਿਖਾਉਂਦੇ ਹੋਏ ਖੁਦ ਨੂੰ ਇਟਲੀ ਦਾ ਵਸਨੀਕ ਦੱਸਿਆ। ਵੈੱਬਸਾਈਟ 'ਤੇ ਇਸ ਵੀਡੀਓ ਨੂੰ 2.5 ਲੱਖ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਾ ਹੈ ਤੇ ਇਸ ਨੂੰ 6 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਅਨਲਾਈਕ ਕੀਤਾ ਹੈ। ਪਗੋੜਾ ਦੇ ਸਥਾਨਕ ਨਿਵਾਲੀਆਂ ਨੇ ਵੀ ਇਸ 'ਤੇ ਭਾਰੀ ਨਾਰਾਜ਼ਗੀ ਜਤਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਮੰਦਰ ਸਾਡਾ ਪਵਿੱਤਰ ਸਥਾਨ ਹੈ, ਇਥੇ ਅਜਿਹੀ ਕੋਈ ਵੀ ਸ਼ਰਮਨਾਕ ਗਤੀਵਿਧੀ ਸਵਿਕਾਰਯੋਗ ਨਹੀਂ ਹੈ।

ਡੇਲੀਮੇਲ ਵਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਸ ਕਪਲ ਨੇ ਪਿਛਲੇ 11 ਮਹੀਨੇ ਵਿਚ 17 ਵੀਡੀਓਜ਼ ਅਪਲੋਡ ਕੀਤੇ ਹਨ, ਜਿਹਨਾਂ ਰਾਹੀਂ ਉਸ ਨੇ 35 ਮਿਲੀਅਨ ਵਿਊਜ਼ ਤੇ 81 ਹਜ਼ਾਰ ਸਬਸਕ੍ਰਾਈਬਰ ਹਾਸਲ ਕਰ ਲਏ ਹਨ। ਆਪਣੀ ਪ੍ਰੋਫਾਈਲ 'ਤੇ ਉਹਨਾਂ ਨੇ ਲਿਖ ਰੱਖਿਆ ਹੈ ਕਿ 'ਅਸੀਂ ਫਨ ਕਪਲ ਹਾਂ, ਜ਼ਮੀਨ ਨਾਲ ਜੁੜੇ ਹੋਏ ਹਾਂ ਤੇ ਹਮੇਸ਼ਾ ਨਵੀਆਂ ਚੀਜ਼ਾਂ ਕਰਨ ਨੂੰ ਤਿਆਰ ਹਾਂ। ਅਸੀਂ ਤੁਹਾਡੇ ਨਾਲ ਮਜ਼ੇ ਕਰਨ ਆਏ ਹਾਂ।'


author

Baljit Singh

Content Editor

Related News