ਵੀਡੀਓ ਦੀ ਸ਼ੂਟਿੰਗ ਦੌਰਾਨ ਪ੍ਰਸਿੱਧ ਰੈਪਰ ਏਜ਼ਰਾ ਦੀ ਮੌਤ

Tuesday, Jul 30, 2019 - 07:32 PM (IST)

ਵੀਡੀਓ ਦੀ ਸ਼ੂਟਿੰਗ ਦੌਰਾਨ ਪ੍ਰਸਿੱਧ ਰੈਪਰ ਏਜ਼ਰਾ ਦੀ ਮੌਤ

ਫਿਲਾਡੇਲਫੀਆ (ਏ.ਪੀ.)- ਅਮਰੀਕਾ ਦੇ ਦੱਖਣੀ ਪੱਛਮੀ ਫਿਲਾਡੇਲਫੀਆ ਇਲਾਕੇ ’ਚ ਇਕ ਮਿਊਜ਼ਕ ਵੀਡੀਓ ਸ਼ੂਟ ਦੌਰਾਨ ਹੋਈ ਫਾਇਰਿੰਗ ’ਚ ਇਕ ਰੈਪਰ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਸ ਨੇ ਮੰਗਲਵਾਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੈਪਰਾਂ ਦੇ ਇਕ ਗਰੁੱਪ ’ਚ ਸ਼ਾਮਲ ਏਜ਼ਰਾ ਵੇਹ ਦੀ ਮੌਤ ਹੋ ਗਈ। ਉਹ ਆਪਣੇ ਗਰੁੱਪ ’ਚ ਬੈਂਕਰੋਲ ਗੈਂਬੀਨੋ ਵਜੋਂ ਪ੍ਰਸਿੱਧ ਸੀ।

ਖਬਰਾਂ ਮੁਤਾਬਕ ਜਿਸ ਸਮੇਂ ਰੈਪਰਾਂ ਦਾ ਉਕਤ ਗਰੁੱਪ ਆਪਣੀ ਸ਼ੂਟਿੰਗ ਕਰ ਰਿਹਾ ਸੀ ਤਾਂ ਕਾਰ ’ਚੋਂ ਉਤਰੇ 2 ਵਿਅਕਤੀਆਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਏਜ਼ਰਾ ਦੇ ਸਿਰ ’ਤੇ ਗੋਲੀ ਵੱਜੀ। ਉਸ ਦੀ ਮੌਕੇ ’ਤੇ ਹੀ ਮੌਤ ਹ ੋ ਗਈ। ਜ਼ਖਮੀ ਹੋਏ 5 ਵਿਅਕਤੀਆਂ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੁਲਸ ਸੂਤਰਾਂ ਮੁਤਾਬਕ ਇਕ ਦਿਨ ਪਹਿਲਾਂ ਵੀ ਏਜ਼ਰਾ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਬਚ ਗਿਆ ਸੀ।


author

Sunny Mehra

Content Editor

Related News