ਕ੍ਰਿਪਟੋ ਕਰੰਸੀ ‘ਡਾਗਕਵਾਇਨ’ ਤੇ ‘ਸ਼ੀਬਾ ਇਨੂੰ’ ਲਈ ਪ੍ਰੇਰਣਾ ਬਣੀ ਪ੍ਰਸਿੱਧ ਕੁੱਤੀ ‘ਕਾਬੋਸੂ’ ਦੀ ਮੌਤ
Saturday, May 25, 2024 - 10:02 AM (IST)
ਨਵੀਂ ਦਿੱਲੀ (ਅਨਸ) - ਪ੍ਰਸਿੱਧ ਜਾਪਾਨੀ ਕੁੱਤੀ ਕਾਬੋਸੂ, ਜੋ ਕ੍ਰਿਪਟੋ ਕਰੰਸੀ ਡਾਗਕਵਾਇਨ ਅਤੇ ਸ਼ੀਬਾ ਇਨੂੰ ਦਾ ਚਿਹਰਾ ਬਣ ਗਈ, ਦੀ ਸ਼ੁੱਕਰਵਾਰ ਨੂੰ 18 ਸਾਲ ਦੀ ਉਮਰ ’ਚ ਮੌਤ ਹੋ ਗਈ। ਕਾਬੋਸੂ ਲਿਊਕੇਮੀਆ ਤੇ ਲਿਵਰ ਦੀ ਬਿਮਾਰੀ ਤੋਂ ਪੀੜਤ ਸੀ।
ਕਾਬੋਸੂ ਦੀ ਮੌਤ ਦਾ ਐਲਾਨ ਡਾਗਕੁਆਇਨ ਨੇ ਵੀ ‘ਐਕਸ’ ’ਤੇ ਇਕ ਪੋਸਟ ’ਚ ਕੀਤਾ ਕਿ ‘ਸਾਡੇ ਭਾਈਚਾਰੇ ਦੀ ਸਾਂਝੀ ਮਿੱਤਰ ਤੇ ਪ੍ਰੇਰਣਾ ਸ਼ਾਂਤੀਪੂਰਵਕ ਮੌਤ ਦੀਆਂ ਬਾਹਾਂ ’ਚ ਚਲੀ ਗਈ। ਇਸ ਕੁੱਤੀ ਨੇ ਵਿਸ਼ਵ ਭਰ ’ਚ ਜੋ ਪ੍ਰਭਾਵ ਪਾਇਆ ਹੈ, ਉਹ ਅਥਾਹ ਹੈ।’’ ਕੁੱਤੀ ਦੇ ਮਾਲਕ ਨੇ ਇਕ ਬਲਾਗ ਪੋਸਟ ’ਚ ਕਿਹਾ ਕਿ ਕਾਬੋਸੂ ਲਈ ਵਿਦਾਈ ਪਾਰਟੀ 26 ਮਈ ਨੂੰ ਆਯੋਜਿਤ ਕੀਤੀ ਜਾਵੇਗੀ।
ਇੰਟਰਨੈੱਟ ਦੀ ਪਸੰਦੀਦਾ ਕੁੱਤੀ ਦੀ ਮੌਤ ਨੇ ਨੇਟਿਜ਼ਨਸ ਦਾ ਦਿਲ ਤੋੜ ਦਿੱਤਾ ਅਤੇ ਕਾਬੋਸੂ ਦੇ ਲਈ ਪਿਆਰ ਤੇ ਹਮਦਰਦੀ ਦੇ ਸ਼ਬਦਾਂ ਦਾ ਹੜ੍ਹ ਆ ਗਿਆ।