ਪੋਪ ਦੀ ਉੱਤਰ ਕੋਰੀਆ ਦੀ ਯਾਤਰਾ ਨਾਲ ਦੋਵਾਂ ਕੋਰੀਆਈ ਦੇਸ਼ਾਂ ''ਚ ਸ਼ਾਂਤੀ ਸਥਾਪਤ ਕਰਨ ''ਚ ਮਿਲੇਗੀ ਮਦਦ : ਮੂਨ

Saturday, Oct 30, 2021 - 01:47 AM (IST)

ਪੋਪ ਦੀ ਉੱਤਰ ਕੋਰੀਆ ਦੀ ਯਾਤਰਾ ਨਾਲ ਦੋਵਾਂ ਕੋਰੀਆਈ ਦੇਸ਼ਾਂ ''ਚ ਸ਼ਾਂਤੀ ਸਥਾਪਤ ਕਰਨ ''ਚ ਮਿਲੇਗੀ ਮਦਦ : ਮੂਨ

ਵੈਟਿਕਨ ਸਿਟੀ-ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਕੈਥੋਲਿਕ ਈਸਾਈ ਧਰਮ ਦੇ ਸਰਵਉੱਚ ਨੇਤਾ ਪੋਪ ਫ੍ਰਾਂਸਿਸ ਨੂੰ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਨੂੰ ਵੱਖ ਕਰਨ ਵਾਲੇ ਨਾਗਰਿਕ ਖੇਤਰ 'ਚ ਲੱਗੇ ਕੰਟੀਲੇ ਤਾਰ ਨਾਲ ਬਣੀ ਸਲੀਬ (ਯਿਸੂ ਮਸੀਹ ਦੇ ਪ੍ਰਤੀਕ) ਦੀ ਮੂਰਤੀ ਸ਼ੁੱਕਰਵਾਰ ਨੂੰ ਭੇਂਟ ਕੀਤੀ ਅਤੇ ਕਿਹਾ ਕਿ ਪੋਪ ਦੀ ਉੱਤਰ ਕੋਰੀਆ ਦਾ ਯਾਤਰਾ ਨਾਲ ਕੋਰੀਆਈ ਪ੍ਰਾਇਦੀਪ 'ਚ 'ਸ਼ਾਂਤੀ ਦੀ ਕੋਸ਼ਿਸ਼' ਨੂੰ ਤੇਜ਼ੀ ਦੇਣ 'ਚ ਮਦਦ ਮਿਲੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਰੋਮ 'ਚ ਜੀ-20 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਕੈਥੋਲਿਕ ਈਸਾਈ ਧਰਮ ਨੂੰ ਮਨਾਉਣ ਵਾਲੇ ਮੂਨ ਨੇ ਪੋਪ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਬਿਜੇਂਜੋ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਮੁੱਖ ਮੰਤਰੀ ਚੁਣੇ ਗਏ

ਵੈਟਿਕਨ ਇਸ ਤਰ੍ਹਾਂ ਦੀ ਮੁਲਾਕਾਤ ਲਈ ਸੁਤੰਤਰ ਮੀਡੀਆ ਨੂੰ ਹਾਜ਼ਰ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। ਉਸ ਨੇ ਕਿਹਾ ਕਿ ਗੱਲਬਾਤ, ਗੱਲਬਾਤ ਨੂੰ ਉਤਾਸ਼ਾਹਿਤ ਕਰਨ 'ਚ ਕੈਥੋਲਿਕ ਚਰਚ ਦੀ ਭੂਮਿਕਾ ਨੂੰ ਲੈ ਕੇ ਸੀ। ਵੈਟਿਕਨ ਨੇ ਕਿਹਾ ਕਿ ਦੋਵਾਂ ਪੱਖਾਂ ਵੱਲੋਂ ਸੰਯੁਕਤ ਕੋਸ਼ਿਸ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਮੰਨਿਆ ਗਿਆ ਕਿ ਚੰਗੀ ਮੰਸ਼ਾ ਕੋਰੀਆਈ ਪ੍ਰਾਇਦੀਪ ਦੀ ਸ਼ਾਂਤੀ ਅਤੇ ਵਿਕਾਸ ਦੇ ਹਿੱਤ 'ਚ ਹੋਵੇਗੀ। ਨਾਲ ਹੀ ਉਸ ਦੀ ਇਕਜੁੱਟਤਾ ਅਤੇ ਭਾਈਚਾਰੇ ਦਾ ਸਮਰਥਨ ਕੀਤਾ ਗਿਆ। ਵੈਟਿਕਨ ਨੇ ਹਾਲਾਂਕਿ, ਆਪਣੇ ਬਿਆਨ 'ਚ ਪੋਪ ਵੱਲੋਂ ਸੰਭਾਵਿਤ ਕੋਰੀਆ ਯਾਤਰਾ ਦੀ ਕੋਈ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ : ਸਕਾਟਲੈਂਡ ਦੇ ਕੁਝ ਖੇਤਰਾਂ 'ਚ ਮੀਂਹ ਕਾਰਨ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News