ਪੋਪ ਨੇ ਕ੍ਰਿਸਮਸ ਦੇ ਪਹਿਲੇ ਸੰਬੋਧਨ ''ਚ ਗਾਜ਼ਾ ਪੀੜਤਾਂ ਨੂੰ ਕੀਤਾ ਯਾਦ

Friday, Dec 26, 2025 - 10:29 AM (IST)

ਪੋਪ ਨੇ ਕ੍ਰਿਸਮਸ ਦੇ ਪਹਿਲੇ ਸੰਬੋਧਨ ''ਚ ਗਾਜ਼ਾ ਪੀੜਤਾਂ ਨੂੰ ਕੀਤਾ ਯਾਦ

ਇੰਟਰਨੈਸ਼ਨਲ ਡੈਸਕ- ਕੈਥੋਲਿਕ ਈਸਾਈ ਧਰਮ ਦੇ ਸਰਵਉੱਚ ਨੇਤਾ ਪੋਪ ਲਿਓ-14ਵੇਂ ਨੇ ਵੀਰਵਾਰ ਨੂੰ ਆਪਣੇ ਪਹਿਲੇ ਕ੍ਰਿਸਮਸ ਸੰਬੋਧਨ ਦੌਰਾਨ ਗਾਜ਼ਾ ਦੇ ਲੋਕਾਂ ਨੂੰ ਯਾਦ ਕੀਤਾ, ਜੋ ਹਫਤਿਆਂ ਤੱਕ ਖੁੱਲ੍ਹੇ ’ਚ ਮੀਂਹ, ਹਵਾ ਅਤੇ ਠੰਢ ਦਾ ਸਾਹਮਣਾ ਕਰ ਰਹੇ ਹਨ।

ਲਿਓ ਨੇ ਸੇਂਟ ਪੀਟਰ ਬੇਸਿਲਿਕਾ ਦੇ ਮੁੱਖ ਗੁੰਬਦ ਹੇਠਾਂ ਸਥਿਤ ਪ੍ਰਮੁੱਖ ਵੇਦੀ ਤੋਂ ਕ੍ਰਿਸਮਸ ਦਿਵਸ ਪ੍ਰਾਰਥਨਾ ਸਭਾ ਦੀ ਅਗਵਾਈ ਕੀਤੀ। ਯਿਸੂ ਦੀ ਮਾਤਾ ਮਰਿਅਮ ਦੀ ਮੂਰਤੀ ਦੇ ਚਰਨਾਂ ’ਚ ਸਫੈਦ ਫੁੱਲ ਰੱਖੇ ਗਏ ਸਨ। ਜ਼ਿਕਰਯੋਗ ਹੈ ਕਿ ਯਿਸੂ ਦਾ ਜਨਮ ਕ੍ਰਿਸਮਸ ਦਿਨ ਵਜੋਂ ਮਨਾਇਆ ਜਾਂਦਾ ਹੈ।


author

Harpreet SIngh

Content Editor

Related News