STS ਕੰਪਨੀ ''ਚ ਕ੍ਰਿਸਮਸ ਮੌਕੇ ਸ਼ਾਨਦਾਰ ਪਾਰਟੀ ਦਾ ਆਯੋਜਨ
Friday, Dec 26, 2025 - 02:17 AM (IST)
ਵੈਨਕੂਵਰ (ਮਲਕੀਤ ਸਿੰਘ) - ਵੈਨਕੂਵਰ ਕੋਮਾਂਤਰੀ ਹਵਾਈ ਅੱਡੇ ਦੇ ਨਜਦੀਕ ਰਿਚਮੰਡ ਟਾਊਨ 'ਚ ਸਥਿਤ ਵੱਖ-ਵੱਖ ਹਵਾਈ ਉਡਾਨਾਂ ਦੇ ਯਾਤਰੀਆਂ ਦੀ ਸਹੂਲਤ ਲਈ ਵਰਤੇ ਜਾਂਦੇ ਸਮਾਨ ਦੀ ਰਿਪੇਅਰ ਲਈ ਮਸ਼ਹੂਰ ਐਸ ਟੀ ਐਸ ਕੰਪਨੀ ਦੇ ਮੈਨੇਜਰ, ਸੁਪਰਵਾਈਜ਼ਰ ਅਤੇ ਬਾਕੀ ਸਟਾਫ ਮੈਂਬਰਾਂ ਵੱਲੋਂ ਕ੍ਰਿਸਮਸ ਮੌਕੇ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਤੋਂ ਪਹਿਲਾਂ ਸਾਰੇ ਸਟਾਫ ਵੱਲੋਂ ਰਲ ਮਿਲ ਕੇ ਬਰੇਕਫਾਸਟ ਕੀਤਾ ਗਿਆ। ਉਪਰੰਤ ਮਨਪਰਚਾਵੇ ਲਈ ਕੁਝ ਮਨੋਰੰਜਨ ਖੇਡਾਂ ਵੀ ਖੇਡੀਆਂ ਗਈਆਂ ਅਤੇ ਦਿਲਕਸ ਮਿਊਜਿਕ ਦੀ ਤਾਲ 'ਤੇ ਡਾਂਸ ਵੀ ਕੀਤਾ ਗਿਆ।

ਇਸ ਮੌਕੇ ਐਸ ਟੀ ਐਸ ਕੰਪਨੀ ਦੇ ਮੈਨੇਜਰ ਫਰੈਂਕਲੀਨ ਵੱਲੋਂ ਕੰਪਨੀ ਦੀ ਮੈਨੇਜਮੈਂਟ ਵੱਲੋਂ ਭੇਜੇ ਗਏ ਵੱਖ-ਵੱਖ ਤਰ੍ਹਾਂ ਦੇ ਤੋਹਫੇ ਵੀ ਹਾਜ਼ਰ ਮੁਲਾਜ਼ਮਾਂ ਨੂੰ ਤਕਸੀਮ ਕੀਤੇ ਗਏ। ਇਸ ਮੌਕੇ ਹਾਜ਼ਰ ਮੁਲਾਜ਼ਮਾਂ 'ਚ ਚਲਦੇ ਹਾਸੇ ਠੱਠੇ ਦੌਰਾਨ ਸਮੁੱਚਾ ਮਹੌਲ ਰੰਗੀਨਮਈ ਅਤੇ ਅਨੰਦਮਈ ਬਣਿਆ ਮਹਿਸੂਸ ਹੋਇਆ। ਅਖੀਰ 'ਚ ਸਾਰੇ ਸਟਾਫ ਵੱਲੋਂ ਮਿਲ ਜੁਲ ਕੇ ਸੁਆਦਲੇ ਭੋਜਨ ਦਾ ਆਨੰਦ ਵੀ ਮਾਣਿਆ ਗਿਆ ਇਸ ਮੌਕੇ ਕੰਪਨੀ ਦੇ ਸੁਪਰਵਾਈਜ਼ਰ ਮਾਈਕ, ਅਕਾਊਂਟੈਂਟ ਮਾਰੀਆ, ਕੰਪਿਊਟਰ ਆਪਰੇਟਰ ਆਨਾ, ਡਰਾਈਵਰ ਐਰਿਕ, ਨਿਕ, ਚੈਮ, ਲੁੱਕ ਵਾਂਗ, ਲਾਰਂਸ, ਦਿਲਬਰ, ਹਰਪਾਲ ਸੰਧੂ, ਮਲਕੀਅਤ ਅਤੇ ਹਾਮ ਵੀ ਹਾਜਰ ਸਨ।
