ਪੋਪ ਫਰਾਂਸਿਸ ਰੋਮ ''ਚ ''ਵੇਅ ਆਫ਼ ਦਿ ਕਰਾਸ'' ਪ੍ਰੋਗਰਾਮ ''ਚ ਨਹੀਂ ਲੈਣਗੇ ਹਿੱਸਾ, ਦੱਸੀ ਇਹ ਵਜ੍ਹਾ

Saturday, Apr 08, 2023 - 01:58 AM (IST)

ਪੋਪ ਫਰਾਂਸਿਸ ਰੋਮ ''ਚ ''ਵੇਅ ਆਫ਼ ਦਿ ਕਰਾਸ'' ਪ੍ਰੋਗਰਾਮ ''ਚ ਨਹੀਂ ਲੈਣਗੇ ਹਿੱਸਾ, ਦੱਸੀ ਇਹ ਵਜ੍ਹਾ

ਵੈਟੀਕਨ ਸਿਟੀ : ਵੈਟੀਕਨ ਨੇ ਕਿਹਾ ਹੈ ਕਿ ਰੋਮ 'ਚ ਬੇਹੱਦ ਠੰਡੇ ਮੌਸਮ ਕਾਰਨ ਪੋਪ ਫਰਾਂਸਿਸ ਗੁੱਡ ਫਰਾਈਡੇ 'ਤੇ 'ਵੇਅ ਆਫ਼ ਦਿ ਕਰਾਸ' ਸਮਾਗਮ ਦੀ ਪ੍ਰਧਾਨਗੀ ਕਰਨ ਲਈ ਕੋਲੋਸੀਅਮ ਨਹੀਂ ਜਾਣਗੇ। ਪੋਪ ਫਰਾਂਸਿਸ (86) ਨੂੰ ਹਾਲ ਹੀ 'ਚ 'ਬ੍ਰੌਂਕਾਈਟਿਸ' ਦੇ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਵੈਟੀਕਨ ਨੇ ਕਿਹਾ ਹੈ ਕਿ ਕੋਲੋਸੀਅਮ ਵਿਖੇ ਮਸ਼ਾਲ ਜਲੂਸ ਦੀ ਪ੍ਰਧਾਨਗੀ ਕਰਨ ਦੀ ਬਜਾਏ ਫਰਾਂਸਿਸ ਵੈਟੀਕਨ ਸਥਿਤ ਆਪਣੇ ਨਿਵਾਸ ਤੋਂ ਇਸ ਨੂੰ ਦੇਖਣਗੇ। ਪੋਪ ਸੇਂਟ ਪੀਟਰਜ਼ ਬੇਸਿਲਿਕਾ ਵਿਖੇ ਗੁੱਡ ਫਰਾਈਡੇ ਸੇਵਾ ਵਿੱਚ ਸ਼ਾਮਲ ਹੋਣਗੇ। ਪੋਪ ਨੂੰ ਬ੍ਰੌਂਕਾਈਟਿਸ ਦੇ ਇਲਾਜ ਲਈ ਰੋਮ ਦੇ ਇਕ ਹਸਪਤਾਲ ਵਿੱਚ 3 ਦਿਨਾ ਬਾਅਦ 1 ਅਪ੍ਰੈਲ ਨੂੰ ਛੁੱਟੀ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਪੈਰਿਸ ’ਚ ਵਿਵਾਦਪੂਰਨ ਪੈਨਸ਼ਨ ਸੁਧਾਰ ਨੂੰ ਲੈ ਕੇ ਪੁਲਸ ਨੇ ਵਿਖਾਵਾਕਾਰੀਆਂ ’ਤੇ ਵਰ੍ਹਾਈਆਂ ਡਾਂਗਾਂ

ਇਸ ਤੋਂ ਪਹਿਲਾਂ ਵੀਰਵਾਰ ਨੂੰ ਪੋਪ ਸੇਂਟ ਪੀਟਰਜ਼ ਬੇਸਿਲਿਕਾ ਵਿਖੇ 2 ਘੰਟੇ ਦੀ ਪ੍ਰਾਰਥਨਾ ਸੇਵਾ ਵਿੱਚ ਸ਼ਾਮਲ ਹੋਏ ਅਤੇ ਰੋਮ 'ਚ ਬਾਲ ਗ੍ਰਹਿ ਗਏ, ਜਿੱਥੇ ਉਨ੍ਹਾਂ ਯਿਸੂ ਨੂੰ ਯਾਦ ਕਰਨ ਦੀ ਰਸਮ ਵਿੱਚ 12 ਬੱਚਿਆਂ ਦੇ ਪੈਰ ਧੋਤੇ। ਇਨ੍ਹਾਂ ਦਿਨਾਂ 'ਚ ਰੋਮ ਵਿੱਚ ਬਸੰਤ ਰੁੱਤ ਹੈ ਪਰ ਰਾਤ ਨੂੰ ਤਾਪਮਾਨ ਲਗਭਗ 4 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਵੈਟੀਕਨ ਨੇ ਇਕ ਬਿਆਨ ਵਿੱਚ ਕਿਹਾ, "ਠੰਡ ਕਾਰਨ ਪੋਪ ਫਰਾਂਸਿਸ ਸਾਂਤਾ ਮਾਰਟਾ ਹੋਟਲ ਤੋਂ 'ਵੇਅ ਆਫ਼ ਦਿ ਕਰਾਸ' ਸਮਾਗਮ ਦੇਖਣਗੇ, ਜਿੱਥੇ ਲੋਕ ਕੋਲੋਸੀਅਮ ਵਿੱਚ ਇਕੱਠੇ ਹੁੰਦੇ ਹਨ।" ਜਲੂਸ ਵਿੱਚ ਆਮ ਤੌਰ 'ਤੇ ਹਜ਼ਾਰਾਂ ਪੈਰੋਕਾਰ, ਸੈਲਾਨੀ ਅਤੇ ਰੋਮ ਨਿਵਾਸੀ ਸ਼ਾਮਲ ਹੁੰਦੇ ਹਨ। ਹਨ। ਜਲੂਸ ਦੇ ਅੰਤ ਵਿੱਚ ਪਾਦਰੀ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News