ਵੱਡੀ ਖ਼ਬਰ : ਨਹੀਂ ਰਹੇ ਪੋਪ ਫ੍ਰਾਂਸਿਸ, 88 ਸਾਲ ਦੀ ਉਮਰ ''ਚ ਮੌਤ
Monday, Apr 21, 2025 - 01:45 PM (IST)

ਇੰਟਰਨੈਸ਼ਨਲ ਡੈਸਕ- ਇਟਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੋਪ ਫ੍ਰਾਂਸਿਸ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਿਆ। ਇਸ ਸਬੰਧੀ ਵੈਟੀਕਨ ਕੈਮਰਲੇਂਗੋ ਦੇ ਕਾਰਡੀਨਲ ਕੇਵਿਨ ਫੇਰੇਲ ਨੇ ਐਲਾਨ ਕੀਤਾ। ਉਹ 88 ਸਾਲਾਂ ਦੇ ਸਨ। ਫੇਰੇਲ ਨੇ ਅੈਲਾਨ ਕੀਤਾ,“ਅੱਜ ਸਵੇਰੇ 7:35 ਵਜੇ ਰੋਮ ਦੇ ਬਿਸ਼ਪ ਫ੍ਰਾਂਸਿਸ, ਪਿਤਾ ਦੇ ਘਰ ਪਰਤ ਗਏ। ਉਨ੍ਹਾਂ ਦਾ ਪੂਰਾ ਜੀਵਨ ਪ੍ਰਭੂ ਅਤੇ ਉਨ੍ਹਾਂ ਦੇ ਚਰਚ ਦੀ ਸੇਵਾ ਲਈ ਸਮਰਪਿਤ ਸੀ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।